ਅਮਰੀਕਾ ਨੇ ਭਾਰਤ ਨੂੰ ਸੌਂਪੇ 100 ਵੈਂਟੀਲੇਟਰ, ਟਰੰਪ ਨੇ ਪਿਛਲੇ ਮਹੀਨੇ ਕੀਤਾ ਸੀ ਐਲਾਨ

TeamGlobalPunjab
2 Min Read

ਵਾਸ਼ਿੰਗਟਨ: ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਮੰਗਲਵਾਰ ਨੂੰ 100 ਵੈਂਟੀਲੇਟਰ ਸੌਂਪੇ। ਯੂਨਾਈਟਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵੱਲੋਂ ਭੇਜੇ ਜਾਣ ਵਾਲੇ 200 ਵੈਂਟੀਲੇਟਰ ਦੀ ਇਹ ਪਹਿਲੀ ਡਿਲੀਵਰੀ ਹੈ। 16 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾ ਐਲਾਨ ਕੀਤਾ ਸੀ।

ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿੱਚ ਵੈਂਟੀਲੇਟਰ ਦਾ ਯੋਗਦਾਨ ਬਹੁਤ ਅਹਿਮ ਹੈ। ਕੋਵਿਡ-19 ਦੇ ਬਹੁਤ ਗੰਭੀਰ ਮਰੀਜਾਂ ਦੀ ਜਾਨ ਵੈਂਟੀਲੇਟਰ ਦੇ ਜ਼ਰੀਏ ਹੀ ਬਚਾਈ ਜਾਂਦੀ ਹੈ। ਸੋਮਵਾਰ ਨੂੰ ਆਏ 100 ਵੈਂਟੀਲੇਟਰ ਬਹੁਤ ਅਧੁਨਿਕ ਤਕਨੀਕ ਨਾਲ ਬਣੇ ਹੋਏ ਹਨ। ਇਨ੍ਹਾਂ ਨੂੰ ਅਮਰੀਕੀ ਕੰਪਨੀ ਸਮੂਹ ਨੇ ਤਿਆਰ ਕੀਤਾ ਹੈ।

ਸੋਮਵਾਰ ਨੂੰ ਸਰਕਾਰ ਦੇ ਇੱਕ ਮੰਤਰੀ ਨੇ ਦੱਸਿਆ ਸੀ, 100 ਵੈਂਟੀਲੇਟਰ ਅਮਰੀਕਾ ਵੱਲੋਂ ਡੋਨੇਸ਼ਨ ਦੇ ਰੂਪ ਵਿੱਚ ਆ ਰਹੇ ਹਨ।  ਇਸਨੂੰ ਪੂਰੀ ਤਰ੍ਹਾਂ ਰੈਡ ਕਰਾਸ ਸੋਸਾਇਟੀ ਵੱਲੋਂ ਮੈਨੇਜ ਕੀਤਾ ਜਾ ਰਿਹਾ ਹੈ।

16 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ ਮੈਂ ਮਾਣ ਦੇ ਨਾਲ ਇਹ ਐਲਾਨ ਕਰ ਰਿਹਾ ਹਾਂ ਕਿ ਅਮਰੀਕਾ ਦੋਸਤ ਭਾਰਤ ਨੂੰ ਵੈਂਟੀਲੇਟਰ ਡੋਨੇਟ ਕਰੇਗਾ। ਇਸ ਮਹਾਮਾਰੀ ਦੇ ਦੌਰ ‘ਚ ਅਸੀ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜੇ ਹਾਂ। ਅਸੀ ਵੈਕਸੀਨ ਡਿਵੇਲਪਮੈਂਟ ਵਿੱਚ ਵੀ ਸਹਿਯੋਗ ਕਰ ਰਹੇ ਹਾਂ ਅਸੀ ਨਾਲ ਮਿਲਕੇ ਇਸ ਦੁਸ਼ਮਣ ਨੂੰ ਹਰਾਵਾਂਗੇ।

- Advertisement -

ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ:

Click here for GOOGLE PLAY STORE  

Click here for IOS

Share this Article
Leave a comment