Rain tax Canada: ਲਓ ਜੀ ਹੁਣ ਕੈਨੇਡਾ ਵਾਲਿਆਂ ‘ਤੇ ਪਵੇਗਾ ਇੱਕ ਹੋਰ TAX ਦਾ ਬੋਝ, ਮੌਸਮ ਦੇ ਹਿਸਾਬ ਨਾਲ ਹੋਵੇਗੀ ਜੇਬ ਢਿੱਲੀ!

Prabhjot Kaur
3 Min Read

ਨਿਊਜ਼ ਡੈਸਕ:  ਦੇਸ਼ ਵਿੱਚ ਇਨਕਮ ਟੈਕਸ, ਹਾਊਸ ਟੈਕਸ, ਟੋਲ ਆਦਿ ਸਮੇਤ ਕਈ ਅਜਿਹੇ ਟੈਕਸ ਹਨ ਜੋ ਆਮ ਆਦਮੀ ਦੀ ਜੇਬ ‘ਤੇ ਬੋਝ ਬਣ ਜਾਂਦੇ ਹਨ। ਪਰ ਕੀ ਤੁਸੀਂ ਕਦੇ ‘ਰੇਨ ਟੈਕਸ’ ਬਾਰੇ ਸੁਣਿਆ ਹੈ? ਕੈਨੇਡਾ ਵਿੱਚ ਅਗਲੇ ਮਹੀਨੇ ਤੋਂ ਰੇਨ ਟੈਕਸ ਲਾਗੂ ਹੋਣ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਟੋਰਾਂਟੋ ਸ਼ਹਿਰ ਸਮੇਤ ਕੈਨੇਡਾ ਦੇ ਲਗਭਗ ਪੂਰੇ ਦੇਸ਼ ਵਿੱਚ ਸਟੌਰਮ ਵਾਟਰ ਮੈਨੇਜਮੈਂਟ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਮੀਂਹ ਦੇ ਪਾਣੀ  ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ‘ਚ ਆਮ ਨਾਗਰਿਕਾਂ ਦੀਆਂ ਲਗਾਤਾਰ ਵੱਧ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਟੋਰਾਂਟੋ ਦੀ ਅਧਿਕਾਰਤ ਵੈੱਬਸਾਈਟ ਦੱਸਦੀ ਹੈ ਕਿ ਸਰਕਾਰ ਪਾਣੀ ਉਪਭੋਗਤਾਵਾਂ ਅਤੇ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਦੇ ਸਹਿਯੋਗ ਨਾਲ ਪਾਣੀ ਦੇ ਪ੍ਰਬੰਧਨ ਨੂੰ ਹੱਲ ਕਰਨ ਲਈ “ਸਟੋਰਮ ਵਾਟਰ ਚਾਰਜ ਅਤੇ ਵਾਟਰ ਸਰਵਿਸ ਚਾਰਜ ਕੰਸਲਟੇਸ਼ਨ ਪ੍ਰੋਗਰਾਮ (Stormwater Charge & Water Service Charge Consultation) ‘ਤੇ ਕੰਮ ਕਰ ਰਹੀ ਹੈ।

ਬਰਸਾਤ ਦੇ ਨਾਲ-ਨਾਲ ਕੈਨੇਡਾ ‘ਚ ਕਾਫੀ ਬਰਫਬਾਰੀ ਹੋ ਰਹੀ ਹੈ। ਦੇਸ਼ ਵਿੱਚ, ਜੋ ਪਾਣੀ ਜ਼ਮੀਨ ਜਾਂ ਰੁੱਖਾਂ ਅਤੇ ਪੌਦਿਆਂ ਦੁਆਰਾ ਜਜ਼ਬ ਨਹੀਂ ਹੁੰਦਾ, ਉਹ ਬਾਹਰ ਸੜਕਾਂ ‘ਤੇ ਇਕੱਠਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰ, ਸੜਕਾਂ ਸਭ ਕੁਝ ਕੰਕਰੀਟ ਦਾ ਬਣਿਆ ਹੋਇਆ ਹੈ। ਅਜਿਹੇ ‘ਚ ਪਾਣੀ ਜਲਦੀ ਸੁੱਕਦਾ ਨਹੀਂ ਅਤੇ ਬਾਅਦ ‘ਚ ਸੜਕਾਂ ‘ਤੇ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਸੜਕਾਂ ਅਤੇ ਨਾਲੀਆਂ ਦੇ ਜਾਮ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਰਨਆਫ ਕਿਹਾ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਸਟੋਰਮ ਵਾਟਰ ਡਰੇਨੇਜ ਸਿਸਟਮ ਬਣਾਇਆ ਹੈ। ਇਸ ਸਿਸਟਮ ਰਾਹੀਂ ਇਕੱਠੇ ਹੋਏ ਵਾਧੂ ਪਾਣੀ ਨੂੰ ਬਾਹਰ ਕੱਢਿਆ ਜਾਵੇਗਾ। ਦੇਸ਼ ਵਿੱਚ ਰਨਆਫ ਦੀ ਸਮੱਸਿਆ ਜ਼ਿਆਦਾਤਰ ਟੋਰਾਂਟੋ ਸ਼ਹਿਰ ਵਿੱਚ ਹੁੰਦੀ ਹੈ।

ਕੀ ਹੈ Rain TAX?

ਕੈਨੇਡਾ ‘ਚ ਜਿੰਨਾ ਜ਼ਿਆਦਾ ਪਾਣੀ ਲੋਕਾਂ ਦੇ ਘਰਾਂ ਰਾਹੀਂ ਸੀਵਰੇਜ ‘ਚ ਜਾਵੇਗਾ, ਓਨਾ ਹੀ ਉਨ੍ਹਾਂ ਤੋਂ ਟੈਕਸ ਵਸੂਲਿਆ ਜਾਵੇਗਾ। ਇਸ ਨਿਯਮ ਨੂੰ ਹੀ ‘ਰੇਨ ਟੈਕਸ’ ਕਿਹਾ ਜਾ ਰਿਹਾ ਹੈ। ਹਾਲਾਂਕਿ ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ‘ਤੇ ਕਈ ਲੋਕ ਸਵਾਲ ਉਠਾ ਰਹੇ ਹਨ ਅਤੇ ਵਿਰੋਧ ਵੀ ਕਰ ਰਹੇ ਹਨ। ਣਕਾਰੀ ਅਨੁਸਾਰ ਰਨਆਫ ਨਾਲ ਨਜਿੱਠਣ ਲਈ ਟੋਰਾਂਟੋ ਪ੍ਰਸ਼ਾਸਨ ਇਸ ਨੂੰ ਸ਼ਹਿਰ ਦੀਆਂ ਸਾਰੀਆਂ ਜਾਇਦਾਦਾਂ ‘ਤੇ ਲਾਗੂ ਕਰ ਸਕਦਾ ਹੈ। ਇਸ ਵਿੱਚ ਇਮਾਰਤਾਂ, ਦਫ਼ਤਰ, ਹੋਟਲ ਅਤੇ ਰੈਸਟੋਰੈਂਟ ਅਤੇ ਹੋਰ ਕਈ ਥਾਵਾਂ ਸ਼ਾਮਲ ਹਨ। ਟੋਰਾਂਟੋ ਸ਼ਹਿਰ ਦੇ ਲੋਕ ਪਾਣੀ ‘ਤੇ ਟੈਕਸ ਅਦਾ ਕਰਦੇ ਹਨ। ਇਸ ਵਿੱਚ ਤੂਫਾਨੀ ਪਾਣੀ ਦੇ ਪ੍ਰਬੰਧਨ ਦੀ ਲਾਗਤ ਵੀ ਸ਼ਾਮਲ ਹੈ। ਅਜਿਹੇ ‘ਚ ਨਵਾਂ ਟੈਕਸ ਲਾਗੂ ਹੋਣ ਤੋਂ ਬਾਅਦ ਲੋਕਾਂ ‘ਤੇ ਭਾਰੀ ਟੈਕਸ ਲਗਾਇਆ ਜਾਵੇਗਾ, ਜਿਸ ਕਾਰਨ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ।

- Advertisement -

ਟੈਕਸ ਦੀ ਗਣਨਾ ਕਿਵੇਂ ਕੀਤੀ ਜਾਵੇਗੀ?

ਹਰ ਖੇਤਰ ਲਈ ਰੇਨ ਟੈਕਸ ਵੱਖ-ਵੱਖ ਹੋਵੇਗਾ। ਜਾਣਕਾਰੀ ਅਨੁਸਾਰ ਜਿੱਥੇ ਜ਼ਿਆਦਾ ਇਮਾਰਤਾਂ ਹੋਣਗੀਆਂ, ਉੱਥੇ ਰਨਆਫ ਵੀ ਜ਼ਿਆਦਾ ਹੋਵੇਗਾ, ਇਸ ਲਈ Rain Tax ਵੀ ਜ਼ਿਆਦਾ ਹੋਵੇਗਾ। ਇਸ ਵਿੱਚ ਘਰ, ਪਾਰਕਿੰਗ ਅਤੇ ਕੰਕਰੀਟ ਦੀਆਂ ਬਣੀਆਂ ਕਈ ਚੀਜ਼ਾਂ ਸ਼ਾਮਲ ਹਨ। ਇਸ ਦੇ ਨਾਲ ਹੀ ਜਿੱਥੇ ਘੱਟ ਇਮਾਰਤਾਂ ਹਨ, ਉੱਥੇ ਟੈਕਸ ਵੀ ਘੱਟ ਹੋਵੇਗਾ।

Share this Article
Leave a comment