ਰਾਹੁਲ ਗਾਂਧੀ ਨੇ ਕੇਰਲ ਦੇ ਹਲਕੇ ਵਾਇਨਾਡ ਤੋਂ ਭਰੇ ਨਾਮਜ਼ਦਗੀ ਪੱਤਰ

TeamGlobalPunjab
2 Min Read

ਵਾਇਨਾਡ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਨੇ ਆਖਿਰਕਾਰ ਕੇਰਲ ਦੇ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਰਾਹੁਲ ਗਾਂਧੀ ਨਾਮਜ਼ਦਗੀ ਦਾਖਲ ਕਰਨ ਆਪਣੀ ਭੈਣ ਪ੍ਰਿਅੰਕਾ ਗਾਂਧੀ ਨਾਲ ਵਾਡਰਾ ਪੁੱਜੇ ਸਨ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਉਨ੍ਹਾਂ ਵਲੋਂ ਇੱਥੇ ਇੱਕ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਅਤੇ ਯੂ. ਪੀ. ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਪਾਰਟੀ ਆਗੂ ਰਮੇਸ਼ ਚੇਨਥਿਲਾ ਵੀ ਮੌਜੂਦ ਸਨ।

ਰਾਹੁਲ ਗਾਂਧੀ ਦਾ ਇਸ ਸੀਟ ‘ਤੇ ਐਲਡੀਐਫ਼ ਉਮੀਦਵਾਰ ਨਾਲ ਸਖ਼ਤ ਮੁਕਾਬਲਾ ਦੱਸਿਆ ਜਾਂਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜਨ ‘ਤੇ ਉਨ੍ਹਾਂ ਉੱਤੇ ਵਿਰੋਧੀ ਦਲਾਂ ਨੇ ਨਿਸ਼ਾਨੇ ਵੀ ਸਾਧਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਕਾਂਗਰਸ ਦਾ ਕਹਿਣਾ ਹੈ ਕਿ ਰਾਜ ਵਿੱਚ ਉਸਦੇ ਪ੍ਰਧਾਨ ਦੀ ਜਿੱਤ ਨੂੰ ਕੋਈ ਵੀ ਰੋਕ ਨਹੀਂ ਸਕਦਾ। ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, ਅਸੀਂ ਇਹ ਚੋਣ ਜਿੱਤਣ ਲਈ ਲੜਾਂਗੇ।

ਦੱਸ ਦੇਈਏ ਕਿ ਕੇਰਲ ‘ਚ ਵਿਰੋਧੀ ਦਲਾਂ ਦੇ ਗਠ-ਜੋੜ ਲੈਫਟ ਡੈਮੋਕ੍ਰੇਟਿਕ ਫਰੰਟ (ਐਲਡੀਐਫ) ਨੇ ਵਾਇਨਾਡ ਸੰਸਦੀ ਖੇਤਰ ਤੋਂ ਭਾਜਪਾ ਦੇ ਪੀਪੀ ਸੁਨੀਰ ਨੂੰ ਉਤਾਰਿਆ ਹੈ। ਇਸ ਖੇਤਰ ਵਿੱਚ ਸੱਤ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ, ਜਿਸ ਵਿਚੋਂ ਵਾਇਨਾਡ ਅਤੇ ਮਲਪੁਰਮ ਜ਼ਿਲ੍ਹਿਆਂ ਦੀਆਂ ਤਿੰਨ-ਤਿੰਨ ਅਤੇ ਕੋਝੀਕੋਡ ਜ਼ਿਲ੍ਹੇ ਦੀ ਇੱਕ ਸੀਟ ਸ਼ਾਮਲ ਹੈ।

Share this Article
Leave a comment