ਲਖਨਊ: ਉੱਤਰ ਪ੍ਰਦੇਸ਼ ਵਿੱਚ ਨਵੀਂ ਸਰਕਾਰ ਨੇ ਸਹੁੰ ਚੁੱਕ ਲਈ ਅਤੇ ਇਸ ਸਹੁੰ ਚੁੱਕ ਸਮਾਗਮ ਵਿੱਚ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ। ਪਰ ਕੋਈ ਹਾਜ਼ਰ ਨਹੀਂ ਹੋਇਆ। ਹਾਲਾਂਕਿ ਇਸ ਤੋਂ ਬਾਅਦ ਸਪਾ ਮੁਖੀ ਅਤੇ ਕਰਹਾਲ ਦੇ ਵਿਧਾਇਕ ਅਖਿਲੇਸ਼ ਯਾਦਵ ਨੇ ਇੱਕ ਟਵੀਟ ਕੀਤਾ ਹੈ।ਉਨ੍ਹਾਂ ਆਪਣੇ ਟਵੀਟ ਰਾਹੀਂ ਨਵੀਂ ਸਰਕਾਰ ‘ਤੇ ਨਿਸ਼ਾਨਾ ਸਾਧਿਆ।
नई सरकार को बधाई कि वो सपा के बनाए स्टेडियम में शपथ ले रही है। शपथ सिर्फ़ सरकार बनाने की नहीं, जनता की सच्ची सेवा की भी लेनी चाहिए।
— Akhilesh Yadav (@yadavakhilesh) March 25, 2022
ਉਨ੍ਹਾਂ ਨੇ ਟਵੀਟ ਕਰਕੇ ਕਿਹਾ, ‘ਨਵੀਂ ਸਰਕਾਰ ਨੂੰ ਵਧਾਈ ਕਿ ਉਹ ਸਪਾ ਦੁਆਰਾ ਬਣਾਏ ਗਏ ਸਟੇਡੀਅਮ ‘ਚ ਸਹੁੰ ਚੁੱਕ ਰਹੀ ਹੈ। ਸਰਕਾਰ ਬਣਾਉਣ ਦਾ ਹੀ ਨਹੀਂ ਸਗੋਂ ਲੋਕਾਂ ਦੀ ਸੱਚੀ ਸੇਵਾ ਕਰਨ ਦਾ ਵੀ ਪ੍ਰਣ ਲੈਣਾ ਚਾਹੀਦਾ ਹੈ।
ਦੱਸ ਦੇਈਏ ਕਿ ਯੋਗੀ ਆਦਿਤਿਆਨਾਥ ਨੇ ਆਪਣੇ 52 ਮੰਤਰੀਆਂ ਦੇ ਨਾਲ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਸ਼ਾਮ ਕਰੀਬ 4 ਵਜੇ ਸਹੁੰ ਚੁੱਕੀ। ਇਸ ਸਹੁੰ ਚੁੱਕ ਸਮਾਗਮ ਦਾ ਪ੍ਰੋਗਰਾਮ ਕਾਫੀ ਸ਼ਾਨਦਾਰ ਰੱਖਿਆ ਗਿਆ ਸੀ। ਕਈ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਸਾਰੇ ਕੇਂਦਰੀ ਮੰਤਰੀ ਲਖਨਊ ਪਹੁੰਚੇ।
ਇਹ ਸਟੇਡੀਅਮ ਅਖਿਲੇਸ਼ ਯਾਦਵ ਦੇ ਕਾਰਜਕਾਲ ਦੌਰਾਨ ਬਣਾਇਆ ਗਿਆ ਸੀ। ਇਹ ਸਟੇਡੀਅਮ ਬਾਹਰੋਂ ਮੁਗਲ ਆਰਕੀਟੈਕਚਰ ਅਤੇ ਅੰਦਰੋਂ ਖੇਡਾਂ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਹੈ।