ਨਵੀਂ ਦਿੱਲੀ : ਪੁਲਵਾਮਾ ਹਮਲੇ ਦਾ ਅਸਲੀ ਦੋਸ਼ੀ ਅਤੇ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਖੀ ਮਸੂਦ ਅਜਹਰ ਨੂੰ ਪਨਾਹ ਦੇਣ ਦਾ ਇਲਜ਼ਾਮ ਝੱਲ ਰਹੇ ਪਾਕਿਸਤਾਨ ਨੇ ਜਨਤਕ ਤੌਰ ‘ਤੇ ਮੰਨ ਲਿਆ ਹੈ ਕਿ ਮਸੂਦ ਅਜਹਰ ਪਾਕਿਸਤਾਨ ਵਿਚ ਮੌਜੂਦ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਉਹ ਪਾਕਿਸਤਾਨ ਵਿਚ ਹੀ ਹੈ।
ਵਿਦੇਸ਼ੀ ਮੰਤਰੀ ਨੇ ਇਹ ਵੀ ਦੱਸਿਆ ਕਿ ਮਸੂਦ ਅਜਹਰ ਬਹੁਤ ਬੀਮਾਰ ਹੈ, ਉਹ ਬਿਮਾਰੀ ਨਾਲ ਤੜਫ਼ ਰਿਹਾ ਹੈ, ਉਸਦੀ ਅਜਿਹੀ ਹਾਲਤ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ ਹੈ। ਮਸੂਜ ਅਜਹਰ ਦੀ ਗੱਲ ਕਬੂਲਣ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਤਨਾਅ ਵਧਾਉਣਾ ਨਹੀਂ ਚਾਹੁੰਦਾ। ਭਾਰਤ ਵੱਲੋਂ ਹਮਲਾ ਕਰਨ ਦੀ ਵਜ੍ਹਾ ਨਾਲ ਹੀ ਤਨਾਅ ਵਧਿਆ ਹੈ।
ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਐਲਾਨ ਅੰਤਰਰਾਸ਼ਟਰੀ ਅਤਿਵਾਦੀਆਂ ਦੀ ਸੂਚੀ ਵਿਚ ਪਾਉਣ ਦੇ ਮੁੱਦੇ ‘ਤੇ ਕੁਰੈਸ਼ੀ ਨੇ ਕਿਹਾ, ਅਸੀ ਅਜਿਹਾ ਕੋਈ ਵੀ ਕਦਮ ਚੁੱਕਣ ਨੂੰ ਤਿਆਰ ਹਾਂ ਜਿਸਦੇ ਨਾਲ ਤਨਾਅ ਘੱਟ ਜਾਵੇ, ਜੇਕਰ ਉਨ੍ਹਾਂ ਦੇ ਕੋਲ ਚੰਗੇ, ਠੋਸ ਸਬੂਤ ਹਨ ਤਾਂ ਕ੍ਰਿਪਾ ਬੈਠਕੇ ਗੱਲ ਕੀਤੀ ਜਾਵੇ, ਕ੍ਰਿਪਾ ਗੱਲਬਾਤ ਦੀ ਸ਼ੁਰੁਆਤ ਕਰੀਏ, ਅਸੀਂ ਸਖ਼ਤ ਕਾਰਵਾਈ ਕਰਾਂਗੇ।