ਇਸ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਨੇ ਕੀਤਾ ਸੀ ਅਜਿਹਾ ਕੰਮ ਕਿ ਕੁੜੀਆਂ ਹੱਥ ਧੋ ਕੇ ਪੈ ਗਈਆਂ ਪਿੱਛੇ, ਕ੍ਰਿਕਟ ਬੋਰਡ ਨੂੰ ਦੇ ਤੇ ਸਬੂਤ, ਹੁਣ ਮੰਗਦਾ ਫਿਰਦੈ ਮਾਫੀਆਂ

TeamGlobalPunjab
2 Min Read

ਨਵੀਂ ਦਿੱਲੀ : ਪਾਕਿਸਤਾਨੀ ਟੀਮ ਦੇ ਖਿਡਾਰੀ ਵੱਲੋਂ ਕੀਤੀ ਗਈ ਗਲਤੀ ਇਸ ਕਦਰ ਮਹਿੰਗੀ ਪੈ ਗਈ ਕਿ ਉਸ ਨੂੰ ਪਾਕਿਸਤਾਨੀ ਕ੍ਰਿਕਟ ਬੋਰਡ ਤੋਂ ਮੰਗਣੀ ਪਈ। ਪ੍ਰਾਪਤ ਜਾਣਕਾਰੀ ਮੁਤਾਬਕ ਇਮਾਮ-ਉਲ-ਹੱਕ ਨਾਮਕ ਪਾਕਿਸਤਾਨੀ ਖਿਡਾਰੀ ‘ਤੇ ਦੋਸ਼ ਸੀ ਕਿ ਉਸ ਨੇ ਲੜਕੀਆਂ ਨਾਲ ਧੋਖਾਧੜੀ ਕੀਤੀ ਹੈ ਅਤੇ ਸਬੰਧਾ ਬਾਰੇ ਝੂਠ ਬੋਲਿਆ ਹੈ। ਜਿਸ ‘ਤੇ ਪਾਕਿਸਤਾਨੀ ਕ੍ਰਿਕਟ ਬੋਰਡ ਵੱਲੋਂ ਖਿਡਾਰੀ ਇਮਾਮ-ਉਲ-ਹੱਕ ਵਿਰੁੱਧ ਅੰਦਰੂਨੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਮਾਮ-ਉਲ-ਹੱਕ ਨੇ ਆਪਣੀ ਗਲਤੀ ਮੰਨਦਿਆਂ ਮਾਫੀ ਮੰਗ ਲਈ ਹੈ। ਦੱਸਣਯੋਗ ਹੈ ਕਿ ਇਮਾਮ-ਉਲ-ਹੱਕ ਮੁੱਖ ਚੋਣ ਅਧਿਕਾਰੀ ਵਾਲੇ ਆਹੁਦੇ ਤੋਂ ਅਸਤੀਫਾ ਦੇਣ ਵਾਲੇ ਇੰਜਮਾਮ-ਉਲ-ਹੱਕ ਦੇ ਭਤੀਜੇ ਹਨ।

ਪਾਕਿਸਤਾਨੀ ਮੀਡੀਆ ਮੁਤਾਬਕ ਇਮਾਮ ‘ਤੇ ਕਈ ਲੜਕੀਆਂ ਨਾਲ ਸਬੰਧ ਰੱਖਣ ਦਾ ਮਾਮਲਾ ਕੁਝ ਪੀੜਤ ਮਹਿਲਾਵਾਂ ਨੇ ਸੋਸ਼ਲ ਮੀਡੀਆ ‘ਤੇ ਉਜਾਗਰ ਕੀਤਾ ਸੀ। ਇੱਥੇ ਹੀ ਬੱਸ ਨਹੀਂ ਪੀੜਤ ਮਹਿਲਾਵਾਂ ਨੇ ਇਮਾਮ ਨਾਲ ਵਟ੍ਹਸਐਪ ਚੈਟ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਸਨ। ਮੀਡੀਆ ਅਨੁਸਾਰ ਇਮਾਮ ‘ਤੇ ਇਸ ਤੋਂ ਬਾਅਦ ਹੀ ਧੋਖਾਧੜੀ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਪੀਸੀਬੀ ਨੇ ਇਸ ਨੂੰ ਇਮਾਮ ਦਾ ਆਪਣਾ ਨਿੱਜੀ ਮਾਮਲਾ ਕਰਾਰ ਦਿੰਦਿਆਂ ਇਸ ‘ਤੇ ਕੁਝ ਵੀ ਬੋਲਣ ਤੋਂ ਤਾਂ ਇਨਕਾਰ ਕਰ ਦਿੱਤਾ ਸੀ ਪਰ ਇਸ ਦੀ ਅੰਦਰੂਨੀ ਜਾਂਚ ਜਾਰੀ ਰਹੀ। ਕਿਹਾ ਇਹ ਵੀ ਜਾ ਰਿਹਾ ਸੀ ਕਿ ਜੇਕਰ ਇਮਾਮ ਇਸ ਮਾਮਲੇ ‘ਤੇ ਮਾਫੀ ਨਾ ਮੰਗਦੇ ਤਾਂ ਉਨ੍ਹਾਂ ਨੂੰ ਟੀਮ ਵਿੱਚੋਂ ਵੀ ਬਾਹਰ ਕੀਤਾ ਜਾ ਸਕਦਾ ਸੀ।

ਪਾਕਿਸਤਾਨੀ ਕ੍ਰਿਕਟ ਬੋਰਡ ਨੇ ਮੈਨੇਜਿੰਗ ਡਾਇਰੈਕਟਰ ਵਸੀਮ ਖਾਨ ਨੇ ਜਾਣਕਾਰੀ ਦਿੰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਮਾਮ ਨੇ ਇਸ ਮਾਮਲੇ ‘ਤੇ ਮਾਫੀ ਮੰਗ ਲਈ ਹੈ। ਖਾਨ ਨੇ ਕਿਹਾ ਕਿ ਇਹ ਭਾਵੇਂ ਉਨ੍ਹਾਂ ਦਾ ਵਿਅਕਤੀਗਤ ਮਸਲਾ ਹੈ ਪਰ ਉਹ ਖਿਡਾਰੀਆਂ ਤੋਂ ਅਨੁਸਾਸ਼ਨ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਅਜਿਹਾ ਮਾਮਲਾ ਸਾਹਮਣੇ ਨਹੀਂ ਆਵੇਗਾ।

- Advertisement -

 

Share this Article
Leave a comment