ਜਸਟਿਸ ਮੁਰਲੀਧਰ ਦੇ ਤਬਾਦਲੇ ‘ਤੇ ਉੱਠ ਰਹੇ ਨੇ ਸਵਾਲ

TeamGlobalPunjab
3 Min Read

ਅਵਤਾਰ ਸਿੰਘ

ਦਿੱਲੀ ਵਿੱਚ ਜੋ ਕੁਝ ਵਾਪਰਿਆ ਬਹੁਤ ਮੰਦਭਾਗਾ ਸੀ। 1984 ਦੇ ਦੰਗੇ ਦਿੱਲੀ ਵਾਸੀਆਂ ਦੇ ਮਨੋ ਅਜੇ ਉਤਰੇ ਨਹੀਂ ਸਨ ਕਿ ਫਰਵਰੀ 2020 ਦੇ ਦੰਗਿਆਂ ਨੇ ਉਹੀ ਕੁਝ ਦੁਹਰਾ ਦਿੱਤਾ। ਇਸ ਵਿੱਚ ਬੇਕਸੂਰੇ ਮਾਰੇ ਗਏ ਉਨ੍ਹਾਂ ਦੇ ਘਰ ਰਾਖ ਕਰ ਦਿੱਤੇ ਗਏ। ਮਾਵਾਂ ਸਾਹਮਣੇ ਪੁੱਤਾਂ ਦੀਆਂ ਲਾਸ਼ਾਂ ਸੜ ਰਹੀਆਂ ਸਨ। ਮਾਸੂਮ ਕੁਰਲਾ ਰਹੇ ਸਨ। ਸਿਆਸਤੀ ਲੋਕ ਤਮਾਸ਼ਾ ਦੇਖ ਰਹੇ ਸਨ। ਇਸ ਸਾਰੇ ਮਾਮਲੇ ਦਾ ਜਦੋਂ ਨਿਆਂ ਪ੍ਰਣਾਲੀ ਨੇ ਨੋਟਿਸ ਲਿਆ ਤਾਂ ਇਕ ਜੱਜ ਦਾ ਤਬਾਦਲਾ ਕਰ ਦਿੱਤਾ ਗਿਆ।

ਰਿਪੋਰਟਾਂ ਮੁਤਾਬਿਕ ਜੱਜ ਦੇ ਤਬਾਦਲੇ ‘ਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਕੇ ਜੀ ਬਾਲਾਕ੍ਰਿਸ਼ਨਨ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਦੇ ਜੱਜ ਐੱਸ ਮੁਰਲੀਧਰ ਦਾ ਪੰਜਾਬ ਹਰਿਆਣਾ ਹਾਈ ਕੋਰਟ ’ਚ ਅੱਧੀ ਰਾਤ ਵੇਲੇ ਤਬਾਦਲਾ ਕਰਨ ਸਮੇਂ ਸਰਕਾਰ ਨੂੰ ਮਾੜਾ ਮੋਟਾ ਧਿਆਨ ਰੱਖਣਾ ਚਾਹੀਦਾ ਸੀ।

ਦਿੱਲੀ ਹਾਈ ਕੋਰਟ ਦੇ ਜੱਜ ਐੱਸ ਮੁਰਲੀਧਰ ਨੂੰ ਉਸ ਸਮੇਂ ਬਦਲ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੇ ਬੈਂਚ ਨੇ ਭਾਜਪਾ ਦੇ ਤਿੰਨ ਆਗੂਆਂ ਵੱਲੋਂ ਨਫ਼ਰਤੀ ਭਾਸ਼ਨ ਦੇਣ ’ਤੇ ਉਨ੍ਹਾਂ ਖ਼ਿਲਾਫ਼ ਐੱਫਆਈਆਰ ਨਾ ਦਰਜ ਕਰਨ ’ਤੇ ਦਿੱਲੀ ਪੁਲੀਸ ਨੂੰ ਸਵਾਲ ਖੜੇ ਕੀਤੇ ਸਨ।

- Advertisement -

 

ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਨੇ ਨੁਕਤਾਚੀਨੀ ਕਰਦਿਆਂ ਆਖਿਆ ਕਿ 26 ਫਰਵਰੀ ਦੀ ਅੱਧੀ ਰਾਤ ਨੂੰ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਜਸਟਿਸ ਮੁਰਲੀਧਰ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਸਨ।

ਉਂਜ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਤਬਾਦਲੇ ਦਾ ਕੇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਸ ਸਬੰਧੀ ਸਿਫ਼ਾਰਿਸ਼ ਸੁਪਰੀਮ ਕੋਰਟ ਕੌਲਿਜੀਅਮ ਨੇ ਪਹਿਲਾਂ ਹੀ ਕੀਤੀ ਹੋਈ ਸੀ।

ਇਕ ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਜਸਟਿਸ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਇਹ ਭਾਵੇਂ ਮਹਿਜ਼ ਇਤਫਾਕ ਹੋਵੇ ਪਰ ਕੌਲਿਜੀਅਮ ਅੱਗੇ ਤਬਾਦਲੇ ਦਾ ਮੁੱਦਾ ਕਿਹੜੀ ਤਰੀਕ ਨੂੰ ਆਇਆ, ਇਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਕਿਹਾ ਕਿ ਜਦੋਂ ਮੁਲਕ ਦੇ ਹਾਲਾਤ ਖ਼ਰਾਬ ਹੋਣ ਅਤੇ ਮੀਡੀਆ ਤੇ ਹੋਰ ਧਿਰਾਂ ਸਰਗਰਮ ਹੋਣ ਤਾਂ ਸਰਕਾਰ ਨੂੰ ਤਬਾਦਲੇ ਵਰਗੇ ਮੁੱਦਿਆਂ ’ਤੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸੰਭਾਵਨਾ ਵਧ ਜਾਂਦੀ ਹੈ ਕਿ ਲੋਕ ਉਲਟ ਸੋਚਣ ਲੱਗ ਪੈਂਦੇ ਹਨ।

- Advertisement -

ਉਨ੍ਹਾਂ ਕਿਹਾ ਕਿ ਜਸਟਿਸ ਮੁਰਲੀਧਰ ਨੇ ਦਿੱਲੀ ਹਿੰਸਾ ਦੇ ਕੇਸ ’ਤੇ ਖੁਦ ਹੀ ਸੁਣਵਾਈ ਨਹੀਂ ਕੀਤੀ ਸੀ ਸਗੋਂ ਉਸ ਦਿਨ ਹਾਈ ਕੋਰਟ ਦੇ ਚੀਫ਼ ਜਸਟਿਸ ਡੀ ਐੱਨ ਪਟੇਲ ਛੁੱਟੀ ’ਤੇ ਸਨ ਅਤੇ ਸੀਨੀਅਰ ਹੋਣ ਕਾਰਨ ਉਨ੍ਹਾਂ ਬੈਂਚ ਦੀ ਅਗਵਾਈ ਕੀਤੀ ਸੀ। ਹਾਕਮਾਂ ਨੂੰ ਅਜਿਹੇ ਹਾਲਾਤ ਵਿੱਚ ਇਹਤਿਆਤ ਵਰਤਣ ਦੀ ਲੋੜ ਹੁੰਦੀ ਹੈ।

Share this Article
Leave a comment