ਪੁਤਿਨ ਦੇ ਸਮਰਥਕ ਯੂਕਰੇਨ ਦੇ ਸੈਨਿਕ ਦੀ ਖੋਪੜੀ ਲੈ ਕੇ ਚੜੇ ਸਟੇਜ ‘ਤੇ, ਕਹੀ ਇਹ ਗੱਲ, ਵੀਡੀਓ ਵਾਇਰਲ

Rajneet Kaur
3 Min Read

ਨਿਊਜ਼ ਡੈਸਕ: ਰੂਸ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਇੱਕ ਸਮਰਥਕ ਦਾਅਵਾ ਕਰ ਰਿਹਾ ਹੈ ਕਿ ਉਸ ਕੋਲ ਇੱਕ ਯੂਕਰੇਨੀ ਫੌਜੀ ਦੀ ਖੋਪਰੀ ਹੈ ਜੋ ਲੜਾਈ ਵਿਚ ਮਾਰਿਆ ਗਿਆ ਸੀ।

ਦਾਅਵੇ ਦੇ ਅਨੁਸਾਰ, ਇੱਕ ਪੁਤਿਨ ਸਮਰਥਕ ਇੱਕ ਯੂਕਰੇਨੀ ਸੈਨਿਕ ਦੀ ਕਥਿਤ ਖੋਪੜੀ ਲੈ ਕੇ ਸਟੇਜ ‘ਤੇ ਚੜ੍ਹ ਗਿਆ। ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਪੁਤਿਨ ਸਮਰਥਕ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਇਸ ਤੋਂ ਇਲਾਵਾ ਮ੍ਰਿਤਕ ਦੇਹ ਨਾਲ ਕੀਤੀ ਗਈਛੇੜਛਾੜ ਦਾ ਵਿਰੋਧ ਕਰ ਰਹੇ ਹਨ।

ਰਿਪੋਰਟ ਮੁਤਾਬਕ ਯੂਕਰੇਨੀ ਫੌਜੀ ਦੀ ਖੋਪੜੀ ਲੈ ਕੇ ਸਟੇਜ ‘ਤੇ ਚੜ੍ਹਨ ਵਾਲੇ ਪੁਤਿਨ ਸਮਰਥਕ ਦਾ ਨਾਂ ਇਗੋਰ ਮਾਂਗੁਸ਼ੇਵ ਹੈ। ਇੰਨਾ ਹੀ ਨਹੀਂ, ਜਦੋਂ ਉਹ ਹੱਥ ਵਿੱਚ ਯੂਕਰੇਨ ਦੇ ਫੌਜੀ ਦੀ ਖੋਪਰੀ ਲੈ ਕੇ ਸਟੇਜ ‘ਤੇ ਖੜ੍ਹਾ ਸੀ, ਤਾਂ ਉਸ ਨੇ ਯੂਕਰੇਨ ਦੇ ਨਾਗਰਿਕਾਂ ਦੇ ਮਾਰੇ ਜਾਣ ਦੀ ਕਾਮਨਾ ਵੀ ਕੀਤੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜੀ ਜਿਸ ਦੀ ਖੋਪੜੀ ਉਸ ਕੋਲ ਹੈ ਉਹ ਪੂਰਬੀ ਯੂਕਰੇਨ ਵਿੱਚ ਇੱਕ ਫੈਕਟਰੀ ਨੇੜੇ ਲੜਾਈ ਵਿੱਚ ਮਾਰਿਆ ਗਿਆ ਸੀ। ਦਾਅਵੇ ਮੁਤਾਬਕ ਪੁਤਿਨ ਦੇ ਸਮਰਥਕ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਕਿੰਨੇ ਲੋਕ ਮਾਰੇ ਗਏ।

ਪੁਤਿਨ ਦੇ ਸਮਰਥਕ ਨੇ ਯੂਕਰੇਨ ਦੇ ਇਕ ਸੈਨਿਕ ਦੀ ਖੋਪੜੀ ਨੂੰ ਹੱਥ ਵਿਚ ਫੜ ਕੇ ਕਿਹਾ ਕਿ ਅਸੀਂ ਇਕ ਵਿਚਾਰ ਨਾਲ ਲੜ ਰਹੇ ਹਾਂ ਅਤੇ ਜੋ ਉਸ ਵਿਚਾਰ ਨਾਲ ਹਨ, ਉਨ੍ਹਾਂ ਨੂੰ ਇਸ ਫੌਜੀ ਵਾਂਗ ਮਾਰ ਦਿੱਤਾ ਜਾਵੇਗਾ। ਵਲਾਦੀਮੀਰ ਪੁਤਿਨ ਦੇ ਸਮਰਥਕਾਂ ਨੇ ਅੱਗੇ ਕਿਹਾ ਕਿ ਉੱਥੇ ਸ਼ਾਂਤੀ ਨਹੀਂ ਹੋਵੇਗੀ। ਅਸੀਂ ਯੂਕਰੇਨ ਨੂੰ ਯੂਕਰੇਨੀਆਂ ਤੋਂ ਵਾਂਝਾ ਕਰ ਦੇਵਾਂਗੇ। ਇਸ ਤੋਂ ਬਾਅਦ ਪੁਤਿਨ ਸਮਰਥਕ ਨੇ ਯੂਕਰੇਨੀ ਫੌਜੀ ਦੀ ਖੋਪੜੀ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਅਜੇ ਵੀ ਜ਼ਿੰਦਾ ਹਾਂ ਅਤੇ ਇਹ ਪਹਿਲਾਂ ਹੀ ਮਰ ਚੁੱਕਾ ਹੈ। ਇਸ ਨੂੰ ਨਰਕ ਦੀ ਅੱਗ ਵਿੱਚ ਸੜਨ ਦਿਓ ਇਹ ਖੁਸ਼ਕਿਸਮਤ ਨਹੀਂ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment