ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ,ਨਹੀਂ ਹਨ ਲੋਹੇ ਦੇ ਪਹੀਏ

global11
3 Min Read

ਨਿਊਜ਼ ਡੈਸਕ : ਇੱਕ ਥਾਂ ਤੋਂ ਦੂਜੀ ਥਾਂ ਤੇ  ਜਾਣ ਲਈ ਮਨੁੱਖ ਨੂੰ  ਸਹਾਰੇ ਦੀ ਲੋੜ ਹੁੰਦੀ ਹੈ।  ਇਸ ਲਈ ਮਨੁੱਖ ਕਈ ਤਰ੍ਹਾਂ ਦੇ ਵਾਹਨਾਂ ਦੀ ਵਰਤੋਂ ਕਰਦਾ ਹੈ। ਪਰ ਕਈ ਲੋਕ ਦੂਰ ਜਾਣ ਲਈ ਟ੍ਰੇਨ ਤੇ ਜਾਣਾ ਪਸੰਦ ਕਰਦੇ ਹਨ। ਭਾਰਤੀ ਰੇਲਵੇ ਇਸ ਸਮੇਂ ਆਪਣੇ ਆਧੁਨਿਕੀਕਰਨ ‘ਚ ਰੁੱਝੀ ਹੋਈ ਹੈ। ਯਾਤਰਾ ਨੂੰ ਆਸਾਨ ਬਣਾਉਣ ਲਈ ਨਵੀਂ-ਨਵੀਂ ਸੈਮੀ-ਹਾਈ ਸਪੀਡ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਜੇਕਰ ਅਸੀਂ ਭਾਰਤ ‘ਚ ਸਭ ਤੋਂ ਤੇਜ਼ ਚੱਲਣ ਵਾਲੀਆਂ ਟਰੇਨਾਂ ਦੀ ਗੱਲ ਕਰੀਏ ਤਾਂ ਉਹ ਹਨ ਵੰਦੇ ਭਾਰਤ ਅਤੇ ਤੇਜਸ ਐਕਸਪ੍ਰੈਸ। ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਤੇਜ਼ ਰੇਲਗੱਡੀ ਬਾਰੇ ਦੱਸਾਂਗੇ, ਤੁਸੀਂ ਇਸ ਦੀ ਸਪੀਡ ਬਾਰੇ ਸੁਣ ਕੇ ਹੈਰਾਨ ਹੋ ਜਾਵੋਗੇ।

ਇਹ ਦੁਨੀਆ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ :

ਦੁਨੀਆ ਦੀ ਸਭ ਤੋਂ ਤੇਜ਼ ਟਰੇਨ ਜਾਪਾਨ ਜਾਂ ਅਮਰੀਕਾ ‘ਚ ਨਹੀਂ, ਸਗੋਂ ਭਾਰਤ ਦੇ ਗੁਆਂਢੀ ਦੇਸ਼ ਚੀਨ ‘ਚ ਹੈ। ਸ਼ੰਘਾਈ ਮੈਗਲੇਵ ਟ੍ਰੇਨ ਨਾਮ ਦੀ ਇਹ ਟ੍ਰੇਨ ਸ਼ੰਘਾਈ ਦੇ ਪੁਡੋਂਗ ਏਅਰਪੋਰਟ ਨੂੰ ਲੋਂਗਯਾਂਗ ਰੋਡ ਸਟੇਸ਼ਨ ਨਾਲ ਜੋੜਦੀ ਹੈ। ਸ਼ੰਘਾਈ ਮੈਗਲੇਵ ਟ੍ਰੇਨ ਦੀ ਅਧਿਕਤਮ ਰਫ਼ਤਾਰ 460 ਕਿਲੋਮੀਟਰ ਪ੍ਰਤੀ ਘੰਟਾ ਹੈ। ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਤੁਸੀਂ ਇਸ ਸੁਪਰ ਸਪੀਡ ਰੇਲਗੱਡੀ ਰਾਹੀਂ ਨੋਇਡਾ ਅਤੇ ਇਲਾਹਾਬਾਦ ਦਰਮਿਆਨ 700 ਕਿਲੋਮੀਟਰ ਦੀ ਦੂਰੀ ਡੇਢ ਤੋਂ ਦੋ ਘੰਟੇ ‘ਚ ਤੈਅ ਕਰ ਸਕਦੇ ਹੋ।

ਹਵਾ ‘ਚ ਰਹਿਣ ਵੀ ਰੇਲ  ਗੱਡੀ :ਇਸ ਟਰੇਨ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਰਵਾਇਤੀ ਲੋਹੇ ਦੇ ਪਹੀਏ ਨਹੀਂ ਹਨ, ਸਗੋਂ ਇਹ ਮੈਗਨੇਟਿਕ ਲੇਵੀਟੇਸ਼ਨ (ਮੈਗਲੇਵ) ਨਾਲ ਚੱਲਦੀ ਹੈ। ਇਸ ਤਕਨੀਕ ‘ਚ ਪਟੜੀਆਂ ‘ਤੇ ਚੁੰਬਕੀ ਪ੍ਰਭਾਵ ਪੈਂਦਾ ਹੈ ਅਤੇ ਟਰੇਨ ਇਨ੍ਹਾਂ ਪਟੜੀਆਂ ‘ਤੇ ਥੋੜ੍ਹੀ ਜਿਹੀ ਹਵਾ ‘ਚ ਰਹਿੰਦੀ ਹੈ। ਪਟੜੀਆਂ ਦੇ ਚੁੰਬਕੀ ਪ੍ਰਭਾਵ ਕਾਰਨ ਰੇਲਗੱਡੀ ਸਥਿਰ ਰਹਿੰਦੀ ਹੈ ਅਤੇ ਬਿਨਾਂ ਕੋਈ ਸ਼ੋਰ ਤੋਂ ਤੇਜ਼ ਰਫ਼ਤਾਰ ਨਾਲ ਚੱਲਦੀ ਹੈ।

- Advertisement -

ਜਰਮਨੀ ਦੀ ਹੈ ਇਹ ਤਕਨੀਕ :

ਮੈਗਲੇਵ ਤਕਨੀਕ ਮੂਲ ਰੂਪ ‘ਚ ਜਰਮਨੀ ਦੇਸ਼ ਦੀ ਹੈ। ਇਹ ਮੈਗਲੇਵ ਟ੍ਰੇਨ ਪਿਛਲੇ ਲਗਭਗ ਇੱਕ ਦਹਾਕੇ ਤੋਂ ਚੀਨ ‘ਚ ਚੱਲ ਰਹੀ ਹੈ ਅਤੇ ਹੁਣ ਇਸ ਨੇ ਖੁਦ ਹੀ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਮੈਗਲੇਵ ਟ੍ਰੇਨ ਤਿਆਰ ਕੀਤੀ ਹੈ। ਹਾਲਾਂਕਿ ਇਸ ਟਰੇਨ ‘ਚ ਯਾਤਰੀਆਂ ਨੂੰ ਨਹੀਂ ਲਿਜਾਇਆ ਜਾਂਦਾ ਹੈ। ਇਸੇ ਕਰਕੇ ਸਭ ਤੋਂ ਤੇਜ਼ ਰੇਲਗੱਡੀ ਦਾ ਖਿਤਾਬ ਅੱਜ ਵੀ ਸ਼ੰਘਾਈ ਮੈਗਲੇਵ ਟਰੇਨ ਦੇ ਨਾਮ ਹੈ।

ਕਰ ਸਕਦੇ ਹਾਂ ਐਡਵਾਂਸ  ਬੁਕਿੰਗ :

ਇਸ ਟਰੇਨ ਦੀ ਲੰਬਾਈ 153 ਮੀਟਰ, ਚੌੜਾਈ 3.7 ਮੀਟਰ ਅਤੇ ਉਚਾਈ 4.2 ਮੀਟਰ ਹੈ। ਇਸ ‘ਚ ਕੁੱਲ 574 ਯਾਤਰੀ ਸਫ਼ਰ ਕਰ ਸਕਦੇ ਹਨ। ਇਸ ‘ਚ 3 ਤਰ੍ਹਾਂ ਦੇ ਕੋਚ ਹਨ, ਜਿਨ੍ਹਾਂ ‘ਚ ਫਸਟ ਕਲਾਸ, ਸੈਕਿੰਡ ਕਲਾਸ ਅਤੇ ਐਂਡ ਸੈਕਸ਼ਨ ਸ਼ਾਮਲ ਹਨ। ਇਸ ਟਰੇਨ ‘ਚ ਸਫ਼ਰ ਕਰਨ ਲਈ ਯਾਤਰੀਆਂ ਨੂੰ ਪਹਿਲਾਂ ਤੋਂ ਹੀ ਬੁਕਿੰਗ ਕਰਨੀ ਹੋਵੇਗੀ। ਚੀਨੀ ਨਾਗਰਿਕਾਂ ਤੋਂ ਇਲਾਵਾ ਵਿਦੇਸ਼ੀ ਲੋਕ ਵੀ ਇਸ ਟਰੇਨ ਦਾ ਆਨੰਦ ਲੈਣ ਲਈ ਚੀਨ ਜਾਂਦੇ ਹਨ।

Share this Article
Leave a comment