ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਲਾਈ ਰੋਕ

TeamGlobalPunjab
1 Min Read

ਟੋਰਾਂਟੋ: ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਤੇ ਰੋਕ ਲਗਾ ਦਿੱਤੀ ਹੈ ਜੋ ਕਿ ਅਗਲੇ 30 ਦਿਨਾਂ ਤੱਕ ਜਾਰੀ ਰਹੇਗੀ। ਇਸ ਸਬੰਧੀ ਮਨਿਸਟਰ ਆਫ ਹੈਲਥ, ਇੰਮੀਗ੍ਰੇਸ਼ਨ, ਟਰਾਂਸਪੋਰਟ , ਪਬਲਿਕ ਸੇਫਟੀ ਅਤੇ ਇੰਟਰਗੌਰਮੈਂਟ ਅਫੇਅਰਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਹੀ ਕਮਰਸ਼ੀਅਲ ਅਤੇ ਪ੍ਰਾਈਵੇਟ ਫਲਾਈਟਾਂ ‘ਤੇ ਅਗਲੇ 30 ਦਿਨਾਂ ਲਈ ਬੈਨ ਲਗਾਇਆ ਜਾ ਰਿਹਾ ਹੈ।

ਇਸ ਸਬੰਦੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਓਮਰ ਐਲਗਬਰਾ ਨੇ ਕਿਹਾ ਕਿ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਚੋਂ ਇਹਨਾਂ ਦੋਹਾਂ ਦੇਸ਼ਾਂ ਤੋਂ ਵਧੇਰੇ ਯਾਤਰੀ ਕੋਰੋਨਾ ਪਾਜ਼ਿਟਿਵ ਪਾਏ ਜਾ ਰਹੇ ਹਨ। ਜਿਸ ਤੋਂ ਬਾਅਦ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਹੜੇ ਯਾਤਰੀ ਇਹਨਾਂ ਦੋਹਾਂ ਦੇਸ਼ਾਂ ਤੋਂ ਡਾਇਰੈਕਟ ਫਲਾਈਟ ਦੀ ਬਜਾਏ ‘ਕਨੈਕਟਿੰਗ’ ਫਲਾਈਟ ਰਾਹੀਂ ਆਉਣਗੇ ਉਹਨਾਂ ਲਈ ਆਪਣੇ ਆਖਰੀ ‘ਡਿਪਾਰਚਰ ਪੁਆਇੰਟ’ ਤੋਂ ਆਪਣਾ ਨੈਗੇਟਿਵ ਪੀਸੀਆਰ ਟੈਸਟ ਨਾਲ ਲਿਆਉਣਾ ਲਾਜ਼ਮੀ ਹੋਵੇਗਾ।

Share this Article
Leave a comment