ਪੁਤਿਨ ਦੇ ਨਵੇਂ ਫੈਸਲੇ ਤੋਂ ਦੇਸ਼ ਦਾ ਸਭ ਤੋਂ ਅਮੀਰ ਕਾਰੋਬਾਰੀ ਹੈਰਾਨ,ਕਿਹਾ ਅਜਿਹਾ ਕਰਨਾ ਦੇਸ਼ ਦੀ ਸਭ ਤੋਂ ਵੱਡੀ ਹੋਵੇਗੀ ਭੁੱਲ

TeamGlobalPunjab
2 Min Read

ਮਾਸਕੋ: ਸੋਵੀਅਤ ਸੰਘ (ਯੂ.ਐੱਸ.ਐੱਸ.ਆਰ.) ਦੇ ਟੁੱਟਣ ‘ਤੇ ਵਲਾਦੀਮੀਰ ਪੋਟਾਨਿਨ ਨੇ ਰੂਸ ਦੀ ਮਹੱਤਤਾ ਬਣਾਈ ਰੱਖਣ ‘ਚ ਅਹਿਮ ਭੂਮਿਕਾ ਨਿਭਾਈ। ਪੋਟਾਨਿਨ ਦੇ ਆਰਥਿਕ ਫੈਸਲਿਆਂ ਨੇ ਰੂਸ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਬਹੁਤ ਯੋਗਦਾਨ ਪਾਇਆ। ਬਲੂਮਬਰਗ ਅਤੇ ਫੋਰਬਸ ਦੀਆਂ ਰਿਪੋਰਟਾਂ ਮੁਤਾਬਕ ਉਹ ਰੂਸ ਦਾ ਸਭ ਤੋਂ ਅਮੀਰ ਵਿਅਕਤੀ ਹੈ। ਹੁਣ ਉਸੇ ਪੋਟਾਨਿਨ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੇਸ਼ ਦੀ ਆਰਥਿਕਤਾ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਸਲਾਹ ਦਿੱਤੀ ਹੈ।

ਯੂਕਰੇਨ ‘ਤੇ ਹਮਲੇ ਤੋਂ ਬਾਅਦ ਕਈ ਕੰਪਨੀਆਂ ਨੇ ਜਾਂ ਤਾਂ ਰੂਸ ਛੱਡ ਦਿੱਤਾ ਹੈ ਜਾਂ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਉਥੇ ਉਨ੍ਹਾਂ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਹੁਣ ਰੂਸ ਦੇ ਸਭ ਤੋਂ ਅਮੀਰ ਕਾਰੋਬਾਰੀ ਨੇ ਪੁਤਿਨ ਨੂੰ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੇਸ਼ 100 ਸਾਲ ਤੋਂ ਜ਼ਿਆਦਾ ਪਿੱਛੇ ਚਲਾ ਜਾਵੇਗਾ।

ਵਲਾਦੀਮੀਰ ਪੋਟਾਨਿਨ, ਜੋ ਕਿ ਧਾਤ ਉਦਯੋਗ ਦੀ ਦਿੱਗਜ ਕੰਪਨੀ ਨੋਰਿਲਸਕ ਨਿੱਕਲ (NILSY) ਦੇ ਪ੍ਰਧਾਨ ਅਤੇ ਸਭ ਤੋਂ ਵੱਡੇ ਸ਼ੇਅਰਧਾਰਕ ਹਨ, ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਪੱਛਮੀ ਕੰਪਨੀਆਂ ਅਤੇ ਨਿਵੇਸ਼ਕਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ, ਤਾਂ ਰੂਸ ਦੇ 1917 ਦੀ ਕ੍ਰਾਂਤੀ ਦੇ ਮੁਸ਼ਕਿਲ ਦਿਨਾਂ  ਵੱਲ ਪਰਤਣ ਦਾ ਖ਼ਤਰਾ ਹੈ। ਉਸਨੇ ਰੂਸੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਪਤੀਆਂ ਨੂੰ ਜ਼ਬਤ ਕਰਨ ਬਾਰੇ ਬਹੁਤ ਸਾਵਧਾਨੀ ਵਰਤਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment