ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਪਿਓ-ਧੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

TeamGlobalPunjab
2 Min Read

ਨਿਊਜਰਸੀ: ਅਮਰੀਕਾ ਦੇ ਨਿਊਜਰਸੀ ਵਿੱਚ ਭਾਰਤੀ ਮੂਲ ਦੇ ਇੱਕ ਡਾਕਟਰ ਪਿਤਾ ਅਤੇ ਧੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰ ਡਾਕਟਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਗਵਰਨਰ ਫਿਲ ਮਰਫੀ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਦੋਵਾਂ ਨੇ ਹੀ ਆਪਣਾ ਜੀਵਨ ਲੋਕਾਂ ਦੀ ਸੇਵਾ ਵਿੱਚ ਬਿਤਾਇਆ।

ਨਿਊਜਰਸੀ ਦੇ 78 ਸਾਲਾ ਸਤੇਂਦਰ ਦੇਵ ਖੰਨਾ ਇੱਕ ਸਰਜਨ ਹੋਣ ਦੇ ਨਾਲ-ਨਾਲ ਕਈ ਹਸਪਤਾਲਾਂ ਵਿੱਚ ਸਰਜਰੀ ਮੁਖੀ ਦੇ ਵਜੋਂ ਵੀ ਸੇਵਾ ਦੇ ਚੁੱਕੇ ਸਨ। ਉਨ੍ਹਾਂ ਦੀ 43 ਸਾਲਾ ਧੀ ਪ੍ਰਿਆ ਖੰਨਾ ਇੰਟਰਨਲ ਮੈਡੀਸਨ ਅਤੇ ਨੇਫਰੋਲੋਜੀ ਦੀ ਮਾਹਰ ਸਨ। ਉਹ ਯੂਨੀਅਨ ਹਸਪਤਾਲ਼ ਵਿੱਚ ਚੀਫ ਆਫ ਰੇਜ਼ਿਡੇਂਟਸ ਸਨ ਜੋ ਕਿ ਹੁਣ ਆਰਡਬਲਿਯੂਜੇ ਬਾਰਨਾਬਾਸ ਹੈਲਥ ਦਾ ਹਿੱਸਾ ਹੈ।

ਨਿਊਜਰਸੀ ਦੇ ਗਵਰਨਰ ਨੇ ਵੀਰਵਾਰ ਨੂੰ ਟਵੀਟ ਕੀਤਾ ਡਾਕਟਰ ਸਤਿੰਦਰ ਦੇਵ ਖੰਨਾ ਅਤੇ ਡਾ ਪ੍ਰਿਆ ਖੰਨਾ ਪਿਤਾ-ਧੀ ਸਨ। ਦੋਨਾਂ ਨੇ ਹੀ ਆਪਣਾ ਜੀਵਨ ਦੂਸਰੀਆਂ ਦੀ ਮਦਦ ਕਰਦੇ ਹੋਏ ਗੁਜ਼ਾਰਿਆ। ਇਹ ਇੱਕ ਅਜਿਹਾ ਪਰਿਵਾਰ ਸੀ ਜੋ ਸਿਹਤ ਅਤੇ ਉਪਚਾਰ ਖੇਤਰ ਦੇ ਪ੍ਰਤੀ ਸਮਰਪਿਤ ਸੀ। ਸਾਡੇ ਸ਼ਬਦ ਸਾਡੀ ਹਮਦਰਦੀ ਨੂੰ ਜ਼ਾਹਰ ਨਹੀਂ ਕਰ ਸਕਦੇ।

ਦੱਸਣਯੋਗ ਹੈ ਦੋਵਾਂ ਦੀ ਮੌਤ ਕਲਾਰਾ ਮਾਸ ਮੈਡੀਕਲ ਸੈਂਟਰ ਵਿੱਚ ਇੱਕ ਹਫਤੇ ਦੇ ਅੰਦਰ ਹੋ ਗਈ। ਡਾ.ਸਤੇਂਦਰ ਦੀ ਪਤਨੀ ਕਮਲੇਸ਼ ਖੰਨਾ ਵੀ ਬਾਲ ਰੋਗ ਚਿਕਿਤਸਕ ਹਨ। ਉਨ੍ਹਾਂ ਦੀ ਦੋ ਹੋਰ ਬੇਟੀਆਂ, ਸੁਗੰਧਾ ਖੰਨਾ ਫਿਜਿਸ਼ਿਅਨ ਹਨ ਅਤੇ ਅਨੀਸ਼ਾ ਖੰਨਾ ਆਪਣੀ ਮਾਂ ਦੀ ਤਰ੍ਹਾਂ ਹੀ ਬਾਲ ਰੋਗ ਮਾਹਰ ਹਨ।

Share this Article
Leave a comment