ਦਿਲਜੀਤ ਦੋਸਾਂਝ ਨੇ ਗਾਇਕ ਇੰਦਰਜੀਤ ਨਿੱਕੂ ਨੂੰ ਗੀਤ ਦੀ ਕੀਤੀ ਪੇਸ਼ਕਸ਼

Rajneet Kaur
2 Min Read

ਨਿਊਜ਼ ਡੈਸਕ: ਨਵੇਂ ਨੌਜਵਾਨ ਕਲਾਕਾਰਾਂ ਕਰਕੇ ਕੁਝ ਦਿੱਗਜ ਕਲਾਕਾਰਾਂ ਨੂੰ, ਖਾਸ ਕਰਕੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਮੌਕਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਇਕ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਹੁਣ ਪ੍ਰਸਿੱਧ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਨਿੱਕੂ ਨੂੰ ਗੀਤ ਦੇ ਕੇ ਆਪਣਾ ਸਮਰਥਨ ਦਿੱਤਾ ਹੈ।

ਜਿਵੇਂ ਹੀ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਤਾਂ ਦਿਲਜੀਤ ਦੋਸਾਂਝ ਨੇ ਥੌੜੇ ਜਹੇ ਸਮੇਂ ਦਾ ਵੀ ਇੰਤਜ਼ਾਰ ਨਹੀਂ ਕੀਤਾ।ਉਨ੍ਹਾਂ ਆਪਣੀ ਆਉਣ ਵਾਲੀ ਫਿਲ਼ਮ ‘ਚ ਇਕ ਗੀਤ ਇੰਦਰਜੀਤ ਨਿਕੂ ਨੂੰ ਗਾਉਣ ਲਈ ਕਿਹਾ ਹੈ। ਦਿਲਜੀਤ ਨੇ ਲਿ ਖਿਆ ਕਿ ਵੀਰੇ ਨੂੰ ਦੇਖ ਕੇ ਪਤਾ ਨਹੀਂ ਕਿੰਨਿਆ ਮੰਡਿਆਂ ਨੇ ਪੱਗ ਬੰਨਣੀ ਸਿੱਖੀ ਹੈ ਜਿੰਨ੍ਹਾਂ ਚੋਂ ਇਕ ਮੈਂ ਵੀ ਹਾਂ।ਉਨ੍ਹਾਂ ਕਿਹਾ ਕਿ ਮੇਰੀ ਅਗਲੀ ਫਿਲਮ ਜਿਹੜੀ ਵੀ ਅਸੀ ਕਰਾਂਗੇ ਇਕ ਗਾਣਾ ਸਾਡੇ ਲਈ ਜ਼ਰੂਰ।

ਵਾਇਰਲ ਵੀਡੀਓ ਬਾਗੇਸ਼ਵਰ ਧਾਮ, ਉਤਰਾਖੰਡ ਦੀ ਹੈ, ਜਿਸ ‘ਚ ਇੰਦਰਜੀਤ ਨਿੱਕੂ ਦੱਸਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਉਹ ਬਹੁਤ ਤਣਾਅ ‘ਚ ਰਹਿੰਦੇ ਹਨ। ਨਿੱਕੂ ਨੇ ਕਿਹਾ ਕਿ  ਮੇਰਾ ਕੰਮ ਬਿਲਕੁਲ ਰੁਕਿਆ ਹੋਇਆ ਹੈ, ਗਾਇਕ ਹੋਣ ਦੇ ਬਾਵਜੂਦ ਕੋਈ ਕੰਮ ਨਹੀਂ ਮਿਲ ਰਿਹਾ। ਪੈਸਿਆਂ ਦੀ ਬਹੁਤ ਤੰਗੀ ਹੈ ਅਤੇ ਸਿਰ ‘ਤੇ ਕਰਜ਼ ਹੈ। ਇੰਦਰਜੀਤ ਨਿੱਕੂ ਦੀਆਂ ਪਰੇਸ਼ਾਨੀਆਂ ਸੁਣਨ ਤੋਂ ਬਾਅਦ ਬਾਗੇਸ਼ਵਰ ਧਾਮ ਸਰਕਾਰ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ, ਆਸ਼ੀਰਵਾਦ ਹੈ। ਇਸ ਤੋਂ ਬਾਅਦ ਸਾਧ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ ਤਾਂ ਗਾਇਕ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ। ਇਸ ਤੋਂ ਬਾਅਦ ਨਿੱਕੂ ਨੇ ਸਾਧ ਦੀ ਤਾਰੀਫ ਵਿੱਚ ਗੀਤ ਗਾਇਆ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment