ਯੂਏਈ ‘ਚ ਫਸੇ ਲਗਭਗ ਡੇਢ ਲੱਖ ਭਾਰਤੀਆਂ ਨੇ ਵਤਨ ਪਰਤਣ ਲਈ ਕਰਵਾਈ ਰਜਿਸਟ੍ਰੇਸ਼ਨ

TeamGlobalPunjab
1 Min Read

ਦੁਬਈ: ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਲੱਖ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੇ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਜਾਰੀ ਲਾਕਡਾਉਨ ‘ਚ ਘਰ ਪਰਤਣ ਲਈ ਆਨਲਾਇਨ ਅਪਲਾਈ ਕਰਨ ਦੀ ਪ੍ਰਕਿਰਿਆ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ। ਭਾਰਤੀ  ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਜਾਰੀ ਲਾਕਡਾਉਨ ਦੇ ਕਾਰਨ ਇੱਥੇ ਫਸੇ ਅਤੇ ਘਰ ਪਰਤਣ ਦੇ ਇੱਛੁਕ ਭਾਰਤੀਆਂ ਲਈ ਪਿਛਲੇ ਹਫਤੇ ਆਨਲਾਇਨ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਭਾਰਤ ਦੇ ਕੌਂਸਲ ਜਨਰਲ ਵਿਪੁਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਾਮ ਛੇ ਵਜੇ ਤੱਕ ਅਸੀਂ ਇੱਕ ਲੱਖ 50 ਹਜ਼ਾਰ ਤੋਂ ਜ਼ਿਆਦਾ ਅਰਜੀਆਂ ਪ੍ਰਾਪਤ ਕੀਤੀ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ‘ਚੋਂ ਇੱਕ ਚੌਥਾਈ ਅਜਿਹੇ ਹਨ ਜੋ ਆਪਣੀ ਨੌਕਰੀ ਗਵਾਉਣ ਤੋਂ ਬਾਅਦ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ। ਰਿਪੋਰਟ ਅਨੁਸਾਰ ਰਜਿਸਟਰ ਕਰਾਉਣ ਵਾਲੇ ਲਗਭਗ 40 ਫੀਸਦੀ ਮਜ਼ਦੂਰ ਹਨ ਜਦਕਿ ਵੀਹ ਫ਼ੀਸਦੀ ਪੇਸ਼ੇਵਰ ਹਨ।

ਦੂਤਾਵਾਸ ਦੇ ਪ੍ਰੈੱਸ ਅਧਿਕਾਰੀ ਨੀਰਜ ਅੱਗਰਵਾਲ ਦੇ ਹਵਾਲੇ ਤੋਂ ਖਬਰ ਵਿੱਚ ਕਿਹਾ ਗਿਆ ਹੈ, ਲਗਭਗ 20 ਫ਼ੀਸਦੀ ਬਿਨੈਕਾਰਾਂ ਦੀ ਨੌਕਰੀ ਜਾ ਚੁੱਕੀ ਹੈ ਜਦੋਂ ਕਿ 55 ਫੀਸਦੀ ਇਕੱਲੇ ਕੇਰਲ ਤੋਂ ਹਨ। ਲਗਭਗ ਦਸ ਫੀਸਦੀ ਅਵੇਦਕ ਅਜਿਹੇ ਹਨ ਜੋ ਟੁਰਿਸਟ ਹਨ।

Share this Article
Leave a comment