ਕੈਨੇਡਾ ‘ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

Prabhjot Kaur
2 Min Read

ਸਰੀ: ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ‘ਚ ਬੱਸ ਪਲਟਣ ਕਾਰਨ ਨੌਜਵਾਨ ਕਰਨਜੋਤ ਸਿੰਘ ਸੋਢੀ ਮੌਤ ਤੋਂ ਬਾਅਦ ਮੋਹਾਲੀ ਦੇ ਅਮਰਿੰਦਰ ਸਿੰਘ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਅਮਰਿੰਦਰ ਸਿੰਘ ਦੋ ਦਿਨ ਪਹਿਲਾਂ ਕੰਮ ਦੌਰਾਨ ਅਚਾਨਕ ਡਿੱਗ ਗਿਆ ਅਤੇ ਹਸਪਤਾਲ ‘ਚ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦਿਮਾਗ ਦੀ ਨਾੜ ਫਟ ਗਈ। ਅਮਰਿੰਦਰ ਸਿੰਘ ਨੂੰ ਬੇਨ ਹੈਮਰੇਜ ਤੋਂ ਬਚਾਉਣ ਲਈ ਉਸ ਦੀ ਸਰਜਰੀ ਵੀ ਕੀਤੀ ਗਈ ਪਰ ਇਲਾਜ ਦੌਰਾਨ ਦਮ ਤੋੜ ਗਿਆ।

ਅਮਰਿੰਦਰ ਸਿੰਘ ਖੁਸ਼ਹਾਲ ਭਵਿੱਖ ਦੀ ਭਾਲ ਵਿਚ ਕਈ ਸਾਲ ਪਹਿਲਾਂ ਪਰਿਵਾਰ ਸਣੇ ਕੈਨੇਡਾ ਦੇ ਸਰੀ ਸ਼ਹਿਰ ਆ ਗਿਆ ਅਤੇ ਇਕ ਕੰਪਨੀ ‘ਚ ਕੰਮ ਕਰਨ ਲੱਗਿਆ। ਪਰਿਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਅਮਰਿੰਦਰ ਸਿੰਘ ਬਹੁਤ ਹੀ ਖੁਸ਼ਮਿਜਾਜ਼ ਸੁਭਾਅ ਦਾ ਮਾਲਕ ਸੀ ਅਤੇ ਉਸ ਨੂੰ ਪਹਿਲਾਂ ਕਦੇ ਕੋਈ ਸਰੀਰਕ ਸਮੱਸਿਆ ਨਹੀਂ ਸੀ ਆਈ। ਅਚਾਨਕ ਦੁੱਖਾਂ ਦਾ ਪਹਾੜ ਟੁੱਟਣ ਕਾਰਨ ਪਰਿਵਾਰ ਸਦਮੇ ਵਿਚ ਹੈ ਅਤੇ ਪੰਜਾਬ ਰਹਿੰਦੇ ਉਸ ਦੇ ਰਿਸ਼ਤੇਦਾਰ ਸੋਗ ਵਿਚ ਡੁੱਬ ਗਏ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਵਿਚ ਪੈਂਦੇ ਪਿੰਡ ਰਾਮਪੁਰ ਨਾਲ ਸਬੰਧਤ ਗੁਰਜਿੰਦਰ ਸਿੰਘ ਮਾਂਗਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਟਰੱਕ ਚਲਾ ਰਿਹਾ ਸੀ ਜਦੋਂ ਦੌਰਾ ਪਿਆ
ਅਤੇ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ।

- Advertisement -

Share this Article
Leave a comment