Breaking News

ਆਸਟ੍ਰੇਲੀਆ ‘ਚ ਕੁੜੀ ਦੀ ਹੱਤਿਆ ਦਾ ਦੋਸ਼ੀ 4 ਸਾਲਾਂ ਬਾਅਦ ਦਿੱਲੀ ਤੋਂ ਗ੍ਰਿਫ਼ਤਾਰ, 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਸੀ ਘੋਸ਼ਿਤ

ਨਿਊਜ਼ ਡੈਸਕ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਸਾਲ 2018 ਵਿੱਚ ਆਸਟ੍ਰੇਲੀਆ ਵਿੱਚ ਇੱਕ ਲੜਕੀ ਦੇ ਕਤਲ ਦੇ ਮਾਮਲੇ ਵਿੱਚ 10 ਲੱਖ ਆਸਟ੍ਰੇਲੀਅਨ ਡਾਲਰ ਦੇ ਇਨਾਮੀ ਕਿਲਰ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰਾਜਵਿੰਦਰ ਸਿੰਘ, 38, ਜੋ ਮੂਲ ਰੂਪ ਵਿੱਚ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ। ਉਸ ਉੱਤੇ 2018 ਵਿੱਚ 24 ਸਾਲਾ  ਕੋਰਡਿੰਗਲੇ ਦੀ ਹੱਤਿਆ ਕਰਨ ਦਾ ਦੋਸ਼ ਹੈ।

ਟੋਯਾਹ  ਦੇ ਕਤਲ ਤੋਂ ਦੋ ਦਿਨ ਬਾਅਦ ਰਾਜਵਿੰਦਰ ਭਾਰਤ ਭੱਜ ਆਇਆ ਸੀ ਅਤੇ ਉਦੋਂ ਤੋਂ ਇੱਥੇ ਲੁਕਿਆ ਹੋਇਆ ਸੀ। ਆਸਟ੍ਰੇਲੀਅਨ ਪੁਲਿਸ ਲੰਬੇ ਸਮੇਂ ਤੋਂ ਉਸਦੀ ਤਲਾਸ਼ ਕਰ ਰਹੀ ਸੀ। ਰਾਜਵਿੰਦਰ ਸਿੰਘ ਬਾਰੇ ਜਾਣਕਾਰੀ ਦੇਣ ‘ਤੇ ਆਸਟ੍ਰੇਲੀਅਨ ਪ੍ਰਸ਼ਾਸਨ ਨੇ 10 ਲੱਖ ਆਸਟ੍ਰੇਲੀਅਨ ਡਾਲਰ ਯਾਨੀ ਕਰੀਬ 5 ਕਰੋੜ ਇਨਾਮ ਦਾ ਐਲਾਨ ਕੀਤਾ ਸੀ। ਆਸਟਰੇਲੀਆ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਹਵਾਲਗੀ ਦੀ ਅਪੀਲ ਕੀਤੀ ਗਈ ਸੀ। ਭਾਰਤ ਸਰਕਾਰ ਨੇ ਪਿਛਲੇ ਮਹੀਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
ਦੱਸਿਆ ਜਾਂਦਾ ਹੈ ਕਿ ਰਾਜਵਿੰਦਰ ਸਿੰਘ ਟੋਯਾਹ  ਦੇ ਕਤਲ ਤੋਂ ਬਾਅਦ 23 ਅਕਤੂਬਰ 2018 ਨੂੰ ਆਪਣੀ ਪਤਨੀ, ਤਿੰਨ ਬੱਚਿਆਂ ਅਤੇ ਆਸਟ੍ਰੇਲੀਆ ਵਿੱਚ ਨੌਕਰੀ ਛੱਡ ਕੇ ਭਾਰਤ ਭੱਜ ਗਿਆ ਸੀ। ਪੁਲਿਸ ਨੇ ਉਸਦੀ ਤਲਾਸ਼ ਵਿੱਚ ਫੋਟੋਆਂ ਜਨਤਕ ਤੌਰ ‘ਤੇ ਜਾਰੀ ਕੀਤੀਆਂ ਸਨ। ਉਸ ਦੇ ਭਰਾ ਨੇ ਪਹਿਲਾਂ ਦੱਸਿਆ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਸੀ ਅਤੇ ਕੰਮ ਨੂੰ ਲੈ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਹਾਲਾਂਕਿ ਉਦੋਂ ਤੋਂ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਹਾਲਾਂਕਿ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਮਾਰ ਨਹੀਂ ਸਕਦਾ ਸੀ। ਇੰਨਾ ਹੀ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਕਤਲ ਤੋਂ ਦੋ ਦਿਨ ਬਾਅਦ ਰਾਜਵਿੰਦਰ ਸਿੰਘ ਦਾ ਘਰ ਆਉਣਾ ਵੀ ਮਹਿਜ਼ ਇਤਫ਼ਾਕ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ISRO ਦੇ ਸਾਬਕਾ ਵਿਗਿਆਨੀ ਨੂੰ ਝੂਠੇ ਕੇਸ ‘ਚ ਫਸਾਇਆ, SC ਨੇ ਦੋਸ਼ੀਆਂ ਦੀ ਜ਼ਮਾਨਤ ਕੀਤੀ ਰੱਦ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਸਾਬਕਾ ਵਿਗਿਆਨੀ ਨੰਬੀ ਨਾਰਾਇਣਨ …

Leave a Reply

Your email address will not be published. Required fields are marked *