ਬ੍ਰਿਟੇਨ ਚੋਣਾਂ ‘ਚ 15 ਭਾਰਤੀ ਉਮੀਦਵਾਰ ਬਣੇ ਸੰਸਦ ਮੈਂਬਰ

TeamGlobalPunjab
2 Min Read

ਲੰਦਨ: ਯੂਕੇ ਦੀਆਂ ਆਮ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬਹੁਤ ਜ਼ਬਰਦਸਤ ਰਿਹਾ ਇਸ ਵਾਰ 15 ਭਾਰਤੀਆਂ ਨੇ ਜਿੱਤ ਦੇ ਝੰਡੇ ਗਡੇ ਜਿਨ੍ਹਾਂ ‘ਚੋਂ ਤਿੰਨ ਨਵੇਂ ਚਿਹਰੇ ਵੀ ਚੋਣ ਜਿੱਤ ਕੇ ਸੰਸਦ ‘ਚ ਪੁੱਜੇ ਹਨ।

ਜਲੰਧਰ ਦੇ ਤਿੰਨ ਉਮੀਦਵਾਰਾਂ ਨੇ ਯੂਕੇ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਇਨ੍ਹਾਂ ਵਿੱਚ ਪਹਿਲੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਤੋਂ ਇਲਾਵਾ ਪਹਿਲੇ ਦਸਤਾਰਧਾਰੀ ਸੰਸਦ ਤਨਮਨਜੀਤ ਸਿੰਘ ਢੇਸੀ ਵੀ ਸ਼ਾਮਲ ਹਨ। ਪਹਿਲੀ ਵਾਰ ਜਿੱਤ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਗਗਨ ਮੋਹਿੰਦਰਾ ਅਤੇ ਕਲੇਅਰ ਕੋਰਟਿਨਹੋ ਅਤੇ ਲੇਬਰ ਪਾਰਟੀ ਤੋਂ ਨਵੇਂਦਰ ਮਿਸ਼ਰਾ ਸ਼ਾਮਲ ਹਨ।

ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀ ਵਿਟਹੇਮ ਤੋਂ ਜਿੱਤ ਹਾਸਲ ਕੀਤੀ ਹੈ। ਪਿੱਛਲੀ ਵਾਰ ਜਿੱਤ ਹਾਸਲ ਕਰ ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਬਣਨ ਦਾ ਮਾਣ ਹਾਸਲ ਕਰਨ ਵਾਲੀ ਜਲੰਧਰ ਦੇ ਜਮਸ਼ੇਰ ਖੇੜਾ ਦੀ ਪ੍ਰੀਤ ਕੌਰ ਗਿਲ ਇਸ ਵਾਰ ਵੀ ਜੇਤੂ ਰਹੀ।

ਪਹਿਲੇ ਦਸਤਾਰਧਾਰੀ ਸਿੱਖ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਕੰਜ਼ਰਵੇਟਿਵ ਪਾਰਟੀ ਦੇ ਕੰਵਰ ਤੂਰ ਗਿੱਲ ਨੂੰ ਮਾਤ ਦਿੱਤੀ ਹੈ। ਢੇਸੀ ਜਲੰਧਰ ਦੇ ਕਾਂਗਰਸੀ ਆਗੂ ਪਰਮਜੀਤ ਸਿੰਘ ਰਾਏਪੁਰ ਦੇ ਭਤੀਜੇ ਹਨ ਤੇ ਯੂਕੇ ਦੇ ਪ੍ਰਸਿੱਧ ਕਾਰੋਬਾਰੀ ਜਸਪਾਲ ਢੇਸੀ ਦੇ ਬੇਟੇ ਹਨ। ਕਾਂਗਰਸੀ ਆਗੂ ਲੇਖਰਾਜ ਦੇ ਬੇਟੇ ਵਰਿੰਦਰ ਸ਼ਰਮਾ ਨੇ ਵੀ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਫਿਰ ਜਿੱਤ ਹਾਸਲ ਕੀਤੀ ਹੈ।

- Advertisement -

ਲੇਖਰਾਜ ਸ਼ਰਮਾ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ। ਲੇਬਰ ਪਾਰਟੀ ਤੋਂ ਨਵੇਂਦਰ ਮਿਸ਼ਰਾ ਨੇ ਸਟਾਕਪੋਰਟ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਅਤੇ ਉਹ ਪਹਿਲੀ ਵਾਰ ਸੰਸਦ ‘ਚ ਪੁੱਜੇ ਹਨ। ਇਸ ਤੋਂ ਇਲਾਵਾ ਲੀਸਾ ਨੈਂਡੀ, ਸੀਮਾ ਮਲਹੋਤਰਾ, ਕੀਥ ਵਾਜ਼ ਦੀ ਭੈਣ ਵਲੇਰੀ ਵਾਜ਼ ਨੇ ਵੀ ਜਿੱਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਪਿਛਲੀ ਸੰਸਦ ਦੇ ਸਾਰੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਇਸ ਵਾਰ ਵੀ ਆਪਣੀ ਜਿੱਤ ਯਕੀਨੀ ਬਣਾਈ ਹੈ।

Share this Article
Leave a comment