ਵੈਨਕੂਵਰ: ਕੈਨੇਡਾ ‘ਚ ਐਤਵਾਰ ਸਵੇਰੇ 3:30 ਵਜੇ ਦੇ ਲਗਭਗ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇੱਕ ਸੜਕ ਹਾਦਸੇ ਚ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਤੇਜੀ ਨਾਲ ਆ ਰਹੀ ਇੱਕ ਸਮਾਰਟ ਕਾਰ ਦੀ ਟੈਕਸੀ ਨਾਲ ਟੱਕਰ ਹੋ ਗਈ ਜਿਸ ਕਾਰਨ ਟੈਕਸੀ ਚਾਲਕ ਸਨੇਹਪਾਲ ਸਿੰਘ ਰੰਧਾਵਾ ਦੀ ਮੌਤ ਹੋ ਗਈ।
ਸਨੇਹਪਾਲbਆਪਣੀ ਸ਼ਿਫਟ ਖਤਮ ਹੀ ਕਰਨ ਵਾਲਾ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਮਿਲੀ ਜਾਣਕਾਰੀ ਮੁਤਾਬਕ ਸਨੇਹਪਾਲ ਧੂਰੀ ਦਾ ਰਹਿਣ ਵਾਲਾ ਸੀ ਤੇ ਸਟੂਡੈਂਟ ਵੀਜ਼ੇ ‘ਤੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਕੁਝ ਸਮਾਂ ਪਹਿਲਾਂ ਪੱਕਾ ਹੋਇਆ ਸੀ।
ਪੁਲਿਸ ਮੁਤਾਬਕ Car2go ਤੋਂ ਕਿਰਾਏ ‘ਤੇ ਲਈ ਸਮਾਰਟ ਕਾਰ ਦਾ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਸੀ ਤੇ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ ਅਤੇ ਫਿਰ ਲਾਲ ਬੱਤੀ ਟੱਪ ਕੇ ਟੈਕਸੀ ‘ਚ ਜਾ ਵੱਜਾ। ਉਸਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਟੈਕਸੀ ਵਿਚ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ, ਜੋ ਜਾਨਲੇਵਾ ਨਹੀਂ ਸਨ।