ਚੀਨ ਤੋਂ ਇੱਕ ਹੋਰ ਵਾਇਰਸ ਫੈਲਣ ਦਾ ਖਦਸ਼ਾ ! ਇਨਸਾਨ ‘ਚ ਮਿਲਿਆ ਨਵਾਂ ਵਾਇਰਸ

TeamGlobalPunjab
2 Min Read
ਬੀਜਿੰਗ : ਦੁਨੀਆ ਵਿੱਚ ਕੋਰੋਨਾ ਮਹਾਮਾਰੀ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਚੀਨ ਤੋਂ ਇੱਕ ਹੋਰ ਵਾਇਰਸ ਫੈਲਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿਚ ਚੀਨ ਵਿਚ ਪਹਿਲੀ ਵਾਰ ਇਨਸਾਨ ਵਿਚ ਬਰਡ ਫਲੂੁ ਦਾ ਵਾਇਰਸ ਮਿਲਿਆ ਹੈ। ਚੀਨ ਵਿਚ 41 ਸਾਲ ਦੇ ਸ਼ਖ਼ਸ ਵਿੱਚ ਬਰਡ ਫਲੂ ਦਾ H10N3 ਸਟ੍ਰੇਨ ਪਾਇਆ ਗਿਆ ਹੈ। ਬੀਤੇ ਦਿਨੀਂ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਚੀਨੀ ਹੈਲਥ ਕਮਿਸ਼ਨ ਅਨੁਸਾਰ ਬਰਡ ਫਲੂ ਦੇ H10N3 ਸਟ੍ਰਨੇ ਤੋਂ ਸੰਕ੍ਰਮਿਤ ਇਹ ਵਿਅਕਤੀ ਚੀਨ ਦੇ ਜਿਆਂਗਸੂ ਸੂਬੇ ਦੇ ਝੇਨਜਿਆਂਗ ਸ਼ਹਿਰ ਦਾ ਰਹਿਣ ਵਾਲਾ ਹੈ।
ਸੰਕ੍ਰਮਿਤ ਵਿਅਕਤੀ ’ਚ ਦਿਖੇ ਇਹ ਲੱਛਣ
ਆਪਣੀ ਰਿਪੋਰਟ ਵਿੱਚ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਇਹ ਦੱਸਿਆ ਹੈ ਕਿ ਬੁਖਾਰ ਅਤੇ ਹੋਰ ਲੱਛਣ ਦਿਖਣ ਤੋਂ ਬਾਅਦ ਇਸ ਬਿਮਾਰ ਵਿਅਕਤੀ ਨੂੰ ਬੀਤੀ 28 ਅਪ੍ਰੈਲ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਅਤੇ ਲਗਪਗ ਇਕ ਮਹੀਨੇ ਬਾਅਦ 28 ਮਈ ਨੂੰ ਇਸ ਸ਼ਖ਼ਸ ਦੇ ਸਰੀਰ ਵਿਚ H10N3 ਸਟ੍ਰੇਨ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਆਖਰ ਇਹ ਵਿਅਕਤੀ ਸੰਕ੍ਰਮਿਤ ਕਿਵੇਂ ਹੋਇਆ ।
  ਚੀਨੀ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਬਰਡ ਫਲੂ ਦਾ H10N3 ਸਟ੍ਰੇਨ ਓਨਾ ਸ਼ਕਤੀਸ਼ਾਲੀ ਨਹੀਂ ਪਰ ਇਸ ਤੋਂ ਖਤਰਾ ਵੀ ਘੱਟ ਨਹੀਂ। ਇਸ ਸਟ੍ਰੇਨ ਦੇ ਵੱਡੇ ਪੱਧਰ ’ਤੇ ਫੈਲਣ ਦੀ ਅਸ਼ੰਕਾ ਵੀ ਬਹੁਤ ਘੱਟ ਹੈ। ਫਿਲਹਾਲ ਪੀੜਤ ਸ਼ਖ਼ਸ ਦੀ ਸਥਿਤੀ ਸਥਿਰ ਹੈ ਅਤੇ ਸਿਹਤ ਵਿਚ ਸੁਧਾਰ ਵੀ ਹੋ ਰਿਹਾ ਹੈ ਅਤੇ ਜਲਦ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਰਾਹਤ ਦੀ ਗੱਲ ਇਹ ਕਿ ਉਸ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਵਿੱਚ ਕਿਸੇ ਵੀ ਵਿਅਕਤੀ ਦੀ ਤਬੀਅਤ ਖਰਾਬ ਨਹੀਂ ਹੋਈ ਹੈ।
   ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੁੱਢ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ Joe Biden ਵਲੋਂ ਨਵੀਂ ਖੁਫ਼ੀਆ ਜਾਂਚ ਟੀਮ ਬਣਾਈ ਜਾ ਚੁੱਕੀ ਹੈ, ਜਿਹੜੀ 90 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਖੁਫ਼ੀਆ ਟੀਮ ਦੀ ਜਾਂਚ ਤੋਂ ਪਹਿਲਾਂ ਨਵੇਂ ਵਾਇਰਸ ਬਾਰੇ ਰਿਪੋਰਟ ਕਰਨਾ ਚੀਨ ਦੀ ਨਵੀਂ ਚਾਲ ਮੰਨੀ ਜਾ ਰਹੀ ਹੈ।

Share this Article
Leave a comment