ਆਇਰਲੈਂਡ ਦੰਗਿਆਂ ਦੀ ਲਪੇਟ ‘ਚ, ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਫੌਜ ਤਾਇਨਾਤ

Rajneet Kaur
2 Min Read

ਨਿਊਜ਼ ਡੈਸਕ: ਆਇਰਲੈਂਡ ਦੀ ਰਾਜਧਾਨੀ ਡਬਲਿਨ ਦੰਗਿਆਂ ਦੀ ਲਪੇਟ ‘ਚ ਹੈ। ਇੱਥੇ 23 ਨਵੰਬਰ ਤੋਂ ਹਿੰਸਾ ਭੜਕ ਰਹੀ ਹੈ। ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਖਿੜਕੀਆਂ ਟੁੱਟ ਗਈਆਂ। ਇੱਕ ਡਬਲ ਡੇਕਰ ਬੱਸ ਨੂੰ ਅੱਗ ਲਗਾ ਦਿੱਤੀ ਗਈ। ਇੱਕ ਸਟੋਰ ਲੁੱਟਿਆ ਗਿਆ। ਪੁਲਿਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ।

ਆਇਰਲੈਂਡ ਦੀ ਰਾਜਧਾਨੀ ਡਬਲਿਨ ਦੀਆਂ ਸੜਕਾਂ ‘ਤੇ ਇਕ ਸਕੂਲ ਦੇ ਬਾਹਰ ਅਲਜੀਰੀਅਨ ਪ੍ਰਵਾਸੀ ਵੱਲੋਂ  ਚਾਕੂ ਨਾਲ ਕੀਤੇ ਹਮਲੇ ‘ਚ ਤਿੰਨ ਬੱਚਿਆਂ ਅਤੇ ਇਕ ਔਰਤ ਸਮੇਤ ਪੰਜ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੀਆਂ ਲਪਟਾਂ ਦੂਜੇ ਦੇਸ਼ਾਂ ਤੱਕ ਪਹੁੰਚ ਸਕਦੀਆਂ ਹਨ। ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ ਹੈ।

ਆਇਰਿਸ਼ ਨਾਗਰਿਕਾਂ ਨੇ ਪ੍ਰਵਾਸੀਆਂ, ਖਾਸ ਤੌਰ ‘ਤੇ ਮੱਧ ਪੂਰਬ ਤੋਂ ਆਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਇੱਥੇ ਪਨਾਹ ਦਿੱਤੀ, ਭੋਜਨ ਦਿੱਤਾ ਅਤੇ ਬਦਲੇ ਵਿੱਚ ਹੁਣ ਉਹ ਸਾਡੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ।

- Advertisement -

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਨ੍ਹਾਂ ਪਰਵਾਸੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਜਿਵੇਂ ਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ। ਪਰਵਾਸੀਆਂ ਨੂੰ ਵੱਡੀ ਪੱਧਰ ‘ਤੇ ਵਸਾਇਆ ਗਿਆ। ਦੇਸ਼ ਦੀ ਉਦਾਰਵਾਦੀ ਸਰਕਾਰ ਨੇ ਸਾਲਾਂ ਤੱਕ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ। ਹੁਣ ਉਹ ਛੋਟੀ ਜਿਹੀ ਗਲਤੀ ਗਲੇ ਵਿੱਚ ਫਾਂਸੀ ਬਣ ਗਈ ਹੈ।

ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਭਖਦਾ ਅਤੇ ਹਿੰਸਕ ਹੁੰਦਾ ਜਾ ਰਿਹਾ ਹੈ। ਪਰਵਾਸੀਆਂ ਖਿਲਾਫ ਲੋਕਾਂ ਵਿੱਚ ਭਾਰੀ ਗੁੱਸਾ ਹੈ। ਆਇਰਿਸ਼ ਨਾਗਰਿਕਾਂ ਦੁਆਰਾ ਪ੍ਰਵਾਸੀਆਂ, ਗੈਰ-ਕਾਨੂੰਨੀ ਸ਼ਰਨਾਰਥੀਆਂ ਅਤੇ ਖਾਸ ਤੌਰ ‘ਤੇ ਮੱਧ ਪੂਰਬ ਤੋਂ ਆਉਣ ਵਾਲੇ ਲੋਕਾਂ ਵਿਰੁੱਧ ਸਖਤ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment