Breaking News

ਮੰਦਭਾਗੀ ਖਬਰ: ਕੈਨੇਡਾ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਕੈਲਗਰੀ: ਕੈਨੇਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਤਿੰਨ ਟਰੱਕਾਂ ਦੀ ਭਿਆਨਕ ਟੱਕਰ ਹੋਣ ਕਾਰਨ 29 ਸਾਲ ਦੇ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਜਾਨ ਚਲੀ ਗਈ, ਜਦਕਿ ਤਿੰਨ ਜਣੇ ਜ਼ਖਮੀ ਹੋ ਗਏ। ਕੈਲਗਰੀ ਦੇ ਨੇੜੇ ਚੈਸਟਮੇਅਰ ਵਿਖੇ ਹਾਈਵੇਅ-1 ਉੱਤੇ ਇਹ ਭਿਆਨਕ ਹਾਦਸਾ ਵਾਪਰਿਆ।

ਆਰਸੀਐਮਪੀ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਲਗਰੀ ਦੇ ਚੈਸਟਰਮੇਅਰ ਸ਼ਹਿਰ ਦੇ ਪੈਰਾਡਾਈਜ਼ ਰੋਡ ਨੇੜੇ ਤੜਕੇ ਲਗਭਗ 3 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਆਰਸੀਐਮਪੀ ਦੇ ਪੁਲਿਸ ਅਧਿਕਾਰੀ ਰੌਬਰਟ ਕਹੇਨ ਨੇ ਦੱਸਿਆ ਕਿ ਦੋ ਸੈਮੀ ਟਰੱਕ ਹਾਈਵੇਅ `ਤੇ ਸਾਈਡ ਵਿੱਚ ਖੜੇ ਹੋਏ ਸੀ। ਇਸੇ ਦੌਰਾਨ ਇੱਕ ਹੋਰ ਟਰੱਕ ਆਇਆ ਅਤੇ ਉਸ ਨੇ ਇਨ੍ਹਾਂ ਦੋਵਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਡਰਾਈਵਰਾਂ ਸਣੇ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਹਾਲਾਂਕਿ ਪੁਲਿਸ ਨੇ ਮ੍ਰਿਤਕ ਦੀ ਅਜੇ ਪਛਾਣ ਜਨਤਕ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ 29 ਸਾਲ ਦਾ ਹਰਮੀਤ ਸਿੰਘ ਸੀ, ਜੋ ਕਿ ਸਾਈਡ ਵਿੱਚ ਆਪਣਾ ਟਰੱਕ ਖੜਾ ਕੇ ਉਸ ਵਿੱਚ ਬੈਠਾ ਹੋਇਆ ਸੀ। ਹਾਦਸੇ ਤੋਂ ਤੁਰੰਤ ਬਾਅਦ ਚੈਸਟਰਮੇਅਰ ਅਤੇ ਸਟਰੈਥਮੋਰ ਨਾਲ ਸਬੰਧਤ ਆਰਸੀਐਮਪੀ ਦੇ ਅਫ਼ਸਰ ਉੱਥੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਦੱਸਿਆ ਹਾਦਸੇ ਦਾ ਸ਼ਿਕਾਰ ਹੋਏ ਸਭ ਤੋਂ ਅੱਗੇ ਵਾਲੇ ਟਰੱਕ ਵਿੱਚ ਇੱਕ ਡਰਾਈਵਰ ਬੁਰੀ ਤਰਾਂ ਜ਼ਖਮੀ ਹਾਲਤ ਵਿੱਚ ਸੀ। ਜਦੋਂ ਉਸ ਨੇ ਉਸ ਨੂੰ ਪੁੱਛਿਆ ਕਿ ਉਹ ਠੀਕ ਹੈ ਤਾਂ ਉਹ ਬੋਲ ਨਹੀਂ ਸਕਿਆ, ਸਿਰਫ਼ ਗਰਦਨ ਹੀ ਹਿਲਾਈ। ਇਸ ਤੋਂ ਇਲਾਵਾ ਇੱਕ ਵਿਅਕਤੀ ਸੜਕ ‘ਤੇ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਜਦਕਿ ਕਈ ਜਣੇ ਹੋਰ ਜ਼ਖਮੀ ਹੋ ਚੁੱਕੇ ਸੀ।

Check Also

10 ਦਿਨ ਪਹਿਲਾਂ ਅਮਰੀਕਾ ਪੁੱਜੇ ਤਿੰਨ ਭਾਰਤੀ ਵਿਦਿਆਰਥੀਆਂ ‘ਤੇ ਹੋਈ ਗੋਲੀਬਾਰੀ, 1 ਦੀ ਮੌਤ

ਸ਼ਿਕਾਗੋ: ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ ਤਿੰਨ ਭਾਰਤੀ ਵਿਦਿਆਰਥੀ ਉਸ ਵੇਲੇ ਗੋਲੀਆਂ ਦਾ ਸ਼ਿਕਾਰ …

Leave a Reply

Your email address will not be published. Required fields are marked *