ਅਮਰੀਕਾ ’ਚ ਪੰਜਾਬੀ ਨੌਜਵਾਨ ਨਵਜੋਤ ਸਿੰਘ ਦੇ ਕਤਲ ਮਗਰੋਂ ਭਾਵੁਕ ਹੋਏ ਗੋਰੇ, ਮੋਮਬੱਤੀਆਂ ਜਗਾ ਕੇ ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

navdeep kaur
1 Min Read

ਵੈਨਕੂਵਰ : ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਵਿੱਚ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਬੀਤੇ ਦਿਨੀ ਅਮਰੀਕਾ ਦੇ ਵੈਨਕੂਵਰ ਵਿੱਚ ਇੱਕ ਨਵਜੋਤ ਸਿੰਘ ਦੇ ਨਾਮ ਦੇ ਨੌਜਵਾਨ ਲੜਕੇ ਦੀ ਹੱਤਿਆ ਹੋ ਜਾਂਦੀ ਹੈ। ਜਿਸ ਦੀ ਪਹਿਚਾਣ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਤੋਂ ਹੁੰਦੀ ਹੈ। ਜੋ ਗੈਸ ਸਟੇਸ਼ਨ ਦੇ ਸਟੋਰ ‘ਤੇ ਕੰਮ ਕਰਦੇ ਸਮੇਂ ਲੁਟੇਰਿਆਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਜਿਸ ਦੀਆਂ ਖ਼ੌਫ਼ਨਾਕ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਦੱਸ ਦਈਏ ਕਿ ਪੰਜਾਬੀ ਨੌਜਵਾਨ ਦੇ ਕਤਲ ਮਗਰੋਂ ਵਾਸ਼ਿੰਗਟਨ ਸਟੇਟ ਦੀ ਵੈਨਕੂਵਰ ਸਿਟੀ ‘ਚ ਉਸੇ ਗੈਸ ਸਟੇਸ਼ਨ ‘ਤੇ ਜਿੱਥੇ ਨਵਜੋਤ ਕੰਮ ਕਰਦਾ ਸੀ, ਉਥੇ ਪਹੁੰਚ ਅਮਰੀਕੀ ਗੋਰਿਆਂ ਵਲੋਂ ਨਵਜੋਤ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਗੋਰਿਆਂ ਨੇ ਸਟੋਰ ਬਾਹਰ ਫੁੱਲਾਂ ਦੇ ਗੁਲਦਸਤੇ ਰੱਖੇ ਤੇ ਮੋਮਬੱਤੀਆਂ ਜਗਾ ਕੇ ਨਮ ਅੱਖਾਂ ਨਾਲ ਨਵਜੋਤ ਨੂੰ ਯਾਦ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਪਿੰਡ ਜਲਾਲ ਭੁਲਾਣਾ ਦਾ 30 ਸਾਲਾਂ ਨਵਜੋਤ ਸਿੰਘ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।

 

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment