ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਲਈ ਲਿਆ ਅਹਿਮ ਫੈਸਲਾ

TeamGlobalPunjab
1 Min Read

ਵਰਲਡ ਡੈਸਕ :- ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ  510 ਘੰਟਿਆਂ ਦੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਥਾਂ ਹੁਣ ਅਸੀਮਤ ਸਿਖਲਾਈ ਕਲਾਸਾਂ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ‘ਚ ਆਉਣ ਵਾਲੇ ਪ੍ਰਵਾਸੀਆਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਜਾ ਸਕੇਗਾ ਤਾਂ ਕਿ ਉਹਨਾਂ ਨੂੰ ਇੱਥੇ ਵਸਣ ‘ਚ ਔਕੜਾ ਦਾ ਸਾਹਮਣਾ ਨਾ ਕਰਨਾ ਪੈ ਸਕੇ।

ਦੱਸ ਦਈਏ ਪਰਿਵਾਰਕ ਤੇ ਹੁਨਰਮੰਦ ਵੀਜ਼ਾ ਵਾਲੇ ਪ੍ਰਵਾਸੀ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਠੀਕ ਨਹੀਂ ਹੈ, ਹੁਣ ਆਸਟ੍ਰੇਲੀਅਨ ਸਰਕਾਰ ਦੇ ਬਾਲਗ ਪ੍ਰਵਾਸੀ ਅੰਗ੍ਰੇਜ਼ੀ ਪ੍ਰੋਗਰਾਮ (ਏ.ਐਮ.ਈ.ਪੀ) ਤਹਿਤ ਮੁਫ਼ਤ ਅੰਗ੍ਰੇਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

ਇਸਤੋਂ ਇਲਾਵਾ ‘ਬਾਲਗ ਲਰਨਿੰਗ ਆਸਟ੍ਰੇਲੀਆ’ ‘ਚ ਓਪਰੇਸ਼ਨ ਮੈਨੇਜਰ ਕੈਥਰੀਨ ਡੈਵਲਿਨ ਕਹਿੰਦੇ ਹਨ ਕਿ ਸੰਭਾਵਿਤ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਪਹੁੰਚਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਏ.ਐਮ.ਈ.ਪੀ. ਅਦਾਰੇ ਕੋਲ ਰਜਿਸਟਰ ਹੋਣਾ ਪੈਂਦਾ ਹੈ ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਰਜਿਸਟਰ ਹੋਣ ਲਈ 12 ਮਹੀਨੇ ਦਾ ਸਮਾਂ ਹੁੰਦਾ ਹੈ।

Share this Article
Leave a comment