ਕੈਨੇਡਾ ‘ਚ ਪੋਤੇ ਨੂੰ ਮਿਲ ਕੇ ਪੰਜਾਬ ਜਾ ਰਹੀ ਦਾਦੀ ਦੀ ਜਹਾਜ਼ ‘ਚ ਹੋਈ ਮੌ.ਤ, ਜਹਾਜ਼ ਮੁੜਿਆ ਵਾਪਿਸ

Global Team
3 Min Read

ਟੋਰਾਂਟੋ : ਕੈਨੇਡਾ ‘ਚ ਆਪਣੇ ਪਹਿਲੇ ਪੋਤੇ ਨੂੰ ਮਿਲਣ ਆਈ ਔਰਤ ਜਦੋਂ ਵਾਪਿਸ ਪੰਜਾਬ ਜਾ ਰਹੀ ਸੀ ਤਾਂ ਉਸ ਨਾਲ ਜਹਾਜ਼ ‘ਚ ਭਾਣਾ ਵਾਪਰ ਗਿਆ। ਭੋਗਪੁਰ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਕਮਲਪ੍ਰੀਤ ਕੌਰ ਜੋ ਕਿ ਟੂਰਿਸਟ ਵੀਜ਼ੇ ‘ਤੇ ਕੈਨੇਡਾ ਗਈ ਸੀ, ਦੀ ਵਾਪਸੀ ਦੌਰਾਨ ਜਹਾਜ਼ ‘ਚ ਹੀ ਮੌ.ਤ ਹੋ ਗਈ।

ਟੋਰਾਂਟੋ ਤੋਂ ਜਹਾਜ਼ ਰਵਾਨਾ ਹੋਏ ਨੂੰ ਢਾਈ ਘੰਟਿਆਂ ਬਾਅਦ 53 ਸਾਲਾ ਕਮਲਪ੍ਰੀਤ ਕੌਰ ਨੂੰ ਅਚਾਨਕ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਣ ਲੱਗੀ। ਸਾਹ ਲੈਣ ‘ਚ ਤਕਲੀਫ਼ ਹੋਣ ਕਾਰਨ ਉਸ ਦੀ ਮੌਕੇ ‘ਤੇ ਹੀ ਜਹਾਜ਼ ‘ਚ ਮੌਤ ਹੋ ਗਈ।  ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵਲ ਵਾਪਸੀ ਕੀਤੀ। ਯਾਤਰੀਆਂ ਨੂੰ ਦਸਿਆ ਗਿਆ ਕਿ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਕਾਰਨ ਫ਼ਲਾਈਟ ਵਾਪਸ ਜਾ ਰਹੀ ਹੈ। ਮ੍ਰਿ.ਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ।

ਮ੍ਰਿ.ਤਕਾ ਦਾ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ ਵਿਚ ਲੈਬ ਅਟੈਂਡੈਂਟ ਹੈ। ਮਨਜੀਤ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ ‘ਤੇ ਕੈਨੇਡਾ ਰਹਿੰਦੇ ਹਨ। ਉਸ ਦੀ ਪਤਨੀ ਕਮਲਪ੍ਰੀਤ ਆਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵੀਜੇ ‘ਤੇ ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ ਅਤੇ 17 ਦਸੰਬਰ ਨੂੰ ਟੋਰਾਂਟੋ ਸਮੇਂ ਅਨੁਸਾਰ ਕਰੀਬ 1 ਵਜੇ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ। ਉਸ ਦੇ ਪੁੱਤਰਾਂ ਨੇ ਉਸ ਨੂੰ ਦਸਿਆ ਕਿ ਉਨ੍ਹਾਂ ਨੇ ਅਪਣੀ ਮਾਂ ਨੂੰ ਜਹਾਜ਼ ਵਿਚ ਬਿਠਾ ਦਿਤਾ ਹੈ, ਜਿਸ ‘ਤੇ ਉਹ ਸਕੂਲ ਤੋਂ ਘਰ ਆਇਆ ਅਤੇ ਉਸ ਨੂੰ ਲੈਣ ਲਈ ਬੱਸ ਫੜ ਲਈ। ਰਸਤੇ ਵਿਚ ਸਮੇਂ-ਸਮੇਂ ‘ਤੇ ਉਸ ਦਾ ਸਟੇਟਸ ਆਨਲਾਈਨ ਦਿਸ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿਚ ਉਸ ਦੇ ਪੁੱਤਰ ਨੇ ਦਸਿਆ ਕਿ ਉਸ ਦੀ ਮਾਂ ਦੀ ਜਹਾਜ਼ ਵਿਚ ਹੀਟ ਐਲਰਜੀ ਅਤੇ ਸਾਹ ਨਾ ਆਉਣ ਕਾਰਨ ਮੌ.ਤ ਹੋ ਗਈ ਹੈ। ਮਨਜੀਤ ਸਿੰਘ ਨੇ ਦਸਿਆ ਕਿ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਉਸ ਦੀ ਮੌ.ਤ ਦਾ ਕਾਰਨ ਦਸਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment