ਨਿਊਜ਼ ਡੈਸਕ : ਪੰਜਾਬੀ ਜਿੱਥੇ ਵੀ ਜਾਂਦੇ ਹਨ ਬਸ ਬੱਲੇ ਬੱਲੇ ਹੀ ਕਰਵਾ ਦਿੰਦੇ ਹਨ। ਪਰ ਜੇਕਰ ਗੱਲ ਕੈਨੇਡਾ ਦੀ ਚੱਲੇ ਤਾਂ ਇਸ ਨੂੰ ਤਾਂ ਪੰਜਾਬੀਆਂ ਦਾ ਸਭ ਤੋਂ ਹਰਮਨ ਪਿਆਰਾ ਮੁਲਕ ਸਮਝਿਆ ਜਾਂਦਾ ਹੈ। ਇੱਥੇ ਨਾ ਕੇਵਲ ਹੋਰ ਕੰਮਾਂ ਵਿੱਚ ਬਲਕਿ ਸਿਆਸਤ ਵਿੱਚ ਵੀ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਹਨ। ਇਸ ਦੀ ਤਾਜਾ ਮਿਸਾਲ ਬਣੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਸੰਸਦੀ ਸਕੱਤਰ ਚੁਣੀ ਗਈ ਕਮਲ ਖਹਿਰਾ। ਜੀ ਹਾਂ ਬਰੈਂਪਟਨ ਪੱਛਮੀ ਤੋਂ ਦੂਸਰੀ ਵਾਰ ਐਮ ਪੀ ਚੁਣੀ ਗਈ ਕਮਲ ਖਹਿਰਾ ਨੂੰ ਟਰੂਡੋ ਨੇ ਆਪਣੀ ਸੰਸਦੀ ਸਕੱਤਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਹੈ।
An honour and a privilege to be appointed Parliamentary Secretary to @karinagould, Minister of International Development.
Looking forward to continuing the work to deliver on Canada’s Feminist International Assistance Policy. #cdnpoli https://t.co/08kU3x3qNi
— Kamal Khera (@KamalKheraLib) December 12, 2019
ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਟਰੂਡੋ ਸਰਕਾਰ ਵਿੱਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜੇਕਰ ਕਮਲ ਖਹਿਰਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਖਰੜ ਦੇ ਨਜ਼ਦੀਕ ਪੈਂਦੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹਨ ਅਤੇ ਉਹ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ 13 ਹਜ਼ਾਰ ਵੋਟਾਂ ਨਾਲ ਜਿੱਤੇ ਹਨ।