ਖਰੜ ਦੀ ਕਮਲ ਖਹਿਰਾ ਕੈਨੇਡਾ ‘ਚ ਬਣੀ ਸੰਸਦੀ ਸਕੱਤਰ

TeamGlobalPunjab
1 Min Read

ਨਿਊਜ਼ ਡੈਸਕ : ਪੰਜਾਬੀ ਜਿੱਥੇ ਵੀ ਜਾਂਦੇ ਹਨ ਬਸ ਬੱਲੇ ਬੱਲੇ ਹੀ ਕਰਵਾ ਦਿੰਦੇ ਹਨ। ਪਰ ਜੇਕਰ ਗੱਲ ਕੈਨੇਡਾ ਦੀ ਚੱਲੇ ਤਾਂ ਇਸ ਨੂੰ ਤਾਂ ਪੰਜਾਬੀਆਂ ਦਾ ਸਭ ਤੋਂ ਹਰਮਨ ਪਿਆਰਾ ਮੁਲਕ ਸਮਝਿਆ ਜਾਂਦਾ ਹੈ। ਇੱਥੇ ਨਾ ਕੇਵਲ ਹੋਰ ਕੰਮਾਂ ਵਿੱਚ ਬਲਕਿ ਸਿਆਸਤ ਵਿੱਚ ਵੀ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਹਨ। ਇਸ ਦੀ ਤਾਜਾ ਮਿਸਾਲ ਬਣੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਸੰਸਦੀ ਸਕੱਤਰ ਚੁਣੀ ਗਈ ਕਮਲ ਖਹਿਰਾ। ਜੀ ਹਾਂ ਬਰੈਂਪਟਨ ਪੱਛਮੀ ਤੋਂ  ਦੂਸਰੀ ਵਾਰ ਐਮ ਪੀ ਚੁਣੀ ਗਈ ਕਮਲ ਖਹਿਰਾ ਨੂੰ ਟਰੂਡੋ ਨੇ ਆਪਣੀ ਸੰਸਦੀ ਸਕੱਤਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਹੈ।

ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਟਰੂਡੋ ਸਰਕਾਰ ਵਿੱਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜੇਕਰ ਕਮਲ ਖਹਿਰਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਖਰੜ ਦੇ ਨਜ਼ਦੀਕ ਪੈਂਦੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹਨ ਅਤੇ ਉਹ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ 13 ਹਜ਼ਾਰ ਵੋਟਾਂ ਨਾਲ ਜਿੱਤੇ ਹਨ।

 

Share this Article
Leave a comment