CM ਮਾਨ ਨੇ ਖਰੜ ‘ਚ ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ

Rajneet Kaur
2 Min Read

ਮੋਹਾਲੀ : CM ਮਾਨ ਨੇ  ਸਬ-ਡਵੀਜ਼ਨ ਹਸਪਤਾਲ ਵਿਖੇ ਮਦਰ ਐਂਡ ਚਾਈਲਡ ਕੇਅਰ ਵਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੀ ਮੌਜੂਦ ਸਨ। 50 ਬੈੱਡਾਂ ਦਾ ਇਹ ਹਸਪਤਾਲ8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਇਹ ਵਿੰਗ ਮਾਹਿਰ ਡਾਕਟਰਾਂ ਤੇ ਨਰਸ ਸਟਾਫ਼ ਦੀ ਮਦਦ ਨਾਲ ਮਾਂ-ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਪੂਰੀ ਚੰਗੀ ਤਰ੍ਹਾਂ ਕਰਨਗੇ।ਬੁਢਲਾਡਾ, ਨਕੋਦਰ ਅਤੇ ਡੇਰਾਬੱਸੀ ਵਿੱਚ ਵੀ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ।

ਉਦਘਾਟਨ ਮੌਕੇ CM ਮਾਨ ਨੇ  ਕਿਹਾ ਕਿ ਪੰਜਾਬ ਦੇ ਸਿਹਤ ਸਿਸਟਮ ਨੂੰ ਲਗਾਤਾਰ ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਅਪਗ੍ਰੇਡ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਗਾਰੰਟੀ ਦਿੱਤੀ ਸੀ, ਉਹ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ 35ਵਾਂ ਜੱਚਾ-ਬੱਚਾ ਕੇਂਦਰ ਹੈ। ਉਸ ਦਾ ਟੀਚਾ 45 ਕੇਂਦਰ ਹੈ। CM  ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 75 ਤੋਂ 100 ਹੋਰ ਆਮ ਆਦਮੀ ਕਲੀਨਿਕ ਤਿਆਰ ਹੋ ਰਹੇ ਹਨ।

CM ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਮੈਂ ਤਾਂ ਇਕ-ਇਕ ਗੱਲ ਜਨਤਕ ਕਰਾਂਗਾ। ਹੁਣ ਇਨ੍ਹਾਂ ਦੀਆਂ ਚਿੱਠੀਆਂ ਤੇ ਚਿੱਠੇ ਨਿਕਲਣਗੇ। ਮੇਰੇ ਅੱਗੇ ਤਾਂ ਇਹ ਲੋਕ ਖੜ੍ਹਦੇ ਨਹੀਂ। ਉਨ੍ਹਾਂ ਕਿਹਾ ਕਿ ਆਓ ਮੇਰੇ ਨਾਲ ਬੈਠ ਕੇ ਪੰਜਾਬ ਦੀ ਜਨਤਾ ਦੀ ਹੋਈ ਲੁੱਟ ਦਾ ਹਿਸਾਬ ਕਰ ਲਓ। ਉਨ੍ਹਾਂ ਕਿਹਾ ਕਿ ਤੁਹਾਡੀ ਭਾਸ਼ਾ ‘ਚ ਹੀ ਤੁਹਾਨੂੰ ਜਵਾਬ ਦਿਆਂਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment