ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੂੰ ਦੇਹਾਂਤ  ਉਪਰੰਤ ਪਦਮ ਭੂਸ਼ਣ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
2 Min Read

ਚੰਡੀਗੜ੍ਹ:   ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਪੰਜਾਬ ਤੋਂ ਪਦਮ ਪੁਰਸਕਾਰਾਂ ਲਈ ਚੁਣੇ ਗਏ ਚਾਰ ਲੋਕਾਂ ਵਿੱਚ ਸ਼ਾਮਲ ਹੈ।  ਦੇਹਾਂਤ  ਦੇ ਦੋ ਮਹੀਨੇ ਬਾਅਦ, ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਦੂਰਦਰਸ਼ਨ ‘ਤੇ ਗਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਕਲਾਕਾਰ, ਮਰਹੂਮ ਗੁਰਮੀਤ ਬਾਵਾ ਨੂੰ ਮੰਗਲਵਾਰ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਬਾਵਾ ਦਾ 21 ਨਵੰਬਰ, 2021 ਨੂੰ ਲੰਮੀ ਬਿਮਾਰੀ ਤੋਂ ਬਾਅਦ 77 ਸਾਲ ਦੀ ਉਮਰ ਵਿੱਚ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਦੇਹਾਂਤ ਹੋ ਗਿਆ। ਗੁਰਮੀਤ ਬਾਵਾ ਸਾਲ 2019 ਵਿੱਚ ਆਪਣੀ ਧੀ ਲਾਚੀ ਬਾਵਾ ਦੇ ਦੇਹਾਂਤ ਤੋਂ ਬਾਅਦ ਬੀਮਾਰ ਰਹਿਣ ਲੱਗ ਪਏ ਸਨ। ਪਰ ਪੰਜਾਬੀ ਸੱਭਿਅਤਾ ਅਤੇ ਪੰਜਾਬੀ ਲੋਕ ਗਾਇਕੀ ਨੂੰ ਜਿਊਂਦਾ ਰੱਖਣ ਵਾਲੇ ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਵਿੱਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦਾ ਜਨਮ 1944 ਵਿੱਚ ਪਿੰਡ ਕੋਠੇ ਗੁਰਦਾਸਪੁਰ ਵਿੱਚ ਹੋਇਆ। ਉਸ ਸਮੇਂ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਪਰ ਗੁਰਮੀਤ ਨੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ। ਗੁਰਮੀਤ ਦਾ ਵਿਆਹ ਕਿਰਪਾਲ ਬਾਵਾ ਨਾਲ ਹੋਇਆ ਸੀ।

ਇਹ ਵੀ ਪੜ੍ਹੋ: ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਚੁੱਕੇ ਵੱਡੇ ਸਵਾਲ, ਕਿਹਾ ‘ਕਾਨੂੰਨ ਦੇ ਉਲਟ ਜਾ ਕੇ ਮੇਰੇ ਖਿਲਾਫ ਹੋ ਰਹੀ ਹੈ ਕਾਰਵਾਈ’

ਬਾਵਾ ਆਪਣੀ ਲੰਬੀ ਹੇਕ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ 45 ਸੈਕੰਡ ਹੇਕ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਆਲਮ ਲੋਹਾਰ ਤੋਂ ਬਾਅਦ ‘ਜੁਗਨੀ’ ਗਾ ਕੇ ਆਪਣਾ ਨਾਮ ਬਣਾਇਆ ਅਤੇ ਸ਼ੁੱਧ ਪੰਜਾਬੀ ਸੰਗੀਤ ਨਾਲ ਪੀੜ੍ਹੀਆਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੂੰ 1991 ਵਿੱਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

- Advertisement -

Share this Article
Leave a comment