ਦੁਬਈ: ਕੋਰੋਨਾਵਾਇਰਸ ਦੀ ਚਪੇਟ ‘ਚ ਆਇਆ ਭਾਰਤੀ ਵਿਅਕਤੀ, ਹੁਣ ਤੱਕ 8 ਮਾਮਲਿਆਂ ਦੀ ਹੋਈ ਪੁਸ਼ਟੀ

TeamGlobalPunjab
2 Min Read

ਦੁਬਈ: ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਭਾਰਤੀ ਵਿਅਕਤੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਕੁੱਲ ਅੱਠ ਮਾਮਲਿਆਂ ‘ਚ ਸੰਕਰਮਣ ਦੀ ਪੁਸ਼ਟੀ ਹੋਈ ਹੈ।

ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਚੀਨ ਦੇ ਕੋਰੋਨਾ ਵਾਇਰਸ ਕਹਿਰ ਦੇ ਚੱਲਦਿਆਂ ਮਰਨ ਵਾਲਿਆਂ ਦੀ ਗਿਣਤੀ 1,016 ‘ਤੇ ਪਹੁਂਚ ਗਈ ਹੈ ਜਦਕਿ 42,638 ਮਾਮਲਿਆਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ।

ਯੂਏਈ ਸਿਹਤ ਅਤੇ ਬਚਾਅ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕ ਵਿੱਚ ਇਹ ਸੰਕਰਮਣ ਇੱਕ ਹੋਰ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਹੋਇਆ ਹੈ। ਮੰਤਰਾਲੇ ਨੇ ਟਵੀਟ ਕਰ ਕੇ ਲਿਖਿਆ ਸਿਹਤ ਤੇ ਬਚਾਅ ਮੰਤਰਾਲੇ ਨੇ ਅੱਜ ਯੂਏਈ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਅੱਠਵੇਂ ਮਾਮਲੇ ਦੀ ਪੁਸ਼ਟੀ ਕੀਤੀ। ਜੋ ਕਿ ਇੱਕ ਭਾਰਤੀ ਨਾਗਰਿਕ ਹੈ ਅਤੇ ਉਸ ਵਿੱਚ ਇਹ ਸੰਕਰਮਣ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਿਆ ਜਿਸ ਵਿੱਚ ਹਾਲ ਹੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਸੀ।

- Advertisement -

ਐਤਵਾਰ ਨੂੰ ਮੰਤਰਾਲੇ ਨੇ ਕਿਹਾ ਸੀ ਕਿ ਦੋ ਨਵੇਂ ਮਰੀਜ਼ਾਂ ਇੱਕ ਚੀਨੀ ਨਾਗਰਿਕ ਅਤੇ ਇੱਕ ਫਿਲਪੀਨ ਦੇ ਨਾਗਰਿਕ ਵਿੱਚ ਇਸ ਰੋਗ ਦਾ ਪਤਾ ਚੱਲਿਆ ਹੈ ਅਤੇ ਉਨ੍ਹਾਂ ਦਾ ਸੀਨੀਅਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਸਾਡਾ ਸਿਹਤ ਕੇਂਦਰ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਜਾਣਕਾਰੀ ਦੇਣਾ ਜਾਰੀ ਰੱਖੇਗਾ। ਪਿਛਲੇ ਹਫਤੇ ਵੁਹਾਨ ਤੋਂ ਛੁੱਟੀ ਮਨਾਉਣ ਦੁਬਈ ਆਏ ਇੱਕ ਪਰਿਵਾਰ ਦੇ ਚਾਰ ਲੋਕਾਂ ਵਿੱਚ ਵਾਇਰਸ ਦਾ ਪਤਾ ਚੱਲਿਆ ਸੀ ਪੰਜਵਾਂ ਮਰੀਜ ਵੀ ਚੀਨ ਦੇ ਸ਼ਹਿਰ ਤੋਂ ਹੀ ਆਇਆ ਸੀ।

Share this Article
Leave a comment