ਕੋਰੋਨਾ ਵਾਇਰਸ ਦੀ ਮਾਰ ਕਾਰਨ ਕਾਰਗਿਲ ਦਾ ਬੀਫ ਪੈਕਿੰਗ ਪਲਾਂਟ ਆਰਜੀ ਤੌਰ ਤੇ ਬੰਦ

TeamGlobalPunjab
1 Min Read
ਮਾਂਟਰੀਅਲ ਦੇ ਦੱਖਣਪੂਰਬ ਵੱਲ ਚੈਂਬਲੀ, ਕਿਊਬਿਕ ਵਿੱਚ ਕਾਰਗਿਲ ਇੱਕ ਵਾਰੀ ਫਿਰ ਮੀਟ ਪ੍ਰੋਸੈਸਿੰਗ ਪਲਾਂਟ ਵਿੱਚ ਹੋਏ ਕੋਵਿਡ-19 ਆਊਟਬ੍ਰੇਕ ਨਾਲ ਜੂਝ ਰਹੀ ਹੈ। ਕੰਪਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਪਲਾਂਟ ਦੇ 64 ਵਰਕਰਜ਼ ਕਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਹਨ। ਦ ਯੂਨਾਇਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ (ਯੂਐਫਸੀਡਬਲਿਊ), ਜੋ ਕਿ ਪਲਾਂਟ ਦੇ 500 ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ, ਨੇ ਦੱਸਿਆ ਕਿ ਪਿਛਲੇ ਹਫਤੇ ਸੰਕ੍ਰਮਿਤ ਕਾਮਿਆਂ ਦੇ ਸੰਪਰਕ ਵਿੱਚ ਆਉਣ ਦੇ ਡਰ ਤੋਂ 171 ਕਾਮਿਆਂ ਨੂੰ ਘਰ ਭੇਜ ਦਿੱਤਾ ਗਿਆ। ਹੁਣ ਇਸ ਪਲਾਂਟ ਉੱਤੇ ਕੰਮਕਾਜ ਸਮੇਟਿਆ ਜਾ ਰਿਹਾ ਹੈ ਤਾਂ ਕਿ ਬੁੱਧਵਾਰ ਨੂੰ ਇਸ ਨੂੰ ਆਰਜ਼ੀ ਤੌਰ ਉੱਤੇ ਬੰਦ ਕੀਤਾ ਜਾ ਸਕੇ।
ਕਾਰਗਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਸੇਫਟੀ ਸਬੰਧੀ ਮਾਪਦੰਡ ਅਪਣਾਏ ਗਏ ਸਨ, ਜਿਵੇਂ ਕਿ ਜਿੱਥੇ ਸੰਭਵ ਹੋ ਸਕੇ ਕਾਮਿਆਂ ਦਰਮਿਆਨ ਪਲੈਕਸੀਗਲਾਸ ਇਨਸਟਾਲ ਕੀਤਾ ਜਾਣਾ, ਮਾਸਕਸ, ਵਾਇਜ਼ਰਜ਼ ਤੇ ਸੇਫਟੀ ਗਲਾਸਿਜ਼ ਆਦਿ ਵੀ ਕਾਮਿਆਂ ਨੂੰ ਮੁਹੱਈਆ ਕਰਵਾਇਆ ਗਿਆ ਸੀ। ਜਿ਼ਕਰਯੋਗ ਹੈ ਕਿ ਹਾਈ ਰਿਵਰ, ਅਲਬਰਟਾ ਵਿੱਚ ਵੀ ਕਾਰਗਿਲ ਦਾ ਬੀਫ ਪੈਕਿੰਗ ਪਲਾਂਟ ਦੋ ਹਫਤੇ ਤੱਕ ਬੰਦ ਰਹਿਣ ਤੋਂ ਬਾਅਦ ਪਿਛਲੇ ਸੋਮਵਾਰ ਨੂੰ ਖੋਲ੍ਹ ਦਿੱਤਾ ਗਿਆ ਸੀ। ਉਸ ਪਲਾਂਟ ਵਿੱਚ ਕੰਮ ਕਰਨ ਵਾਲੇ 2000 ਕਾਮਿਆਂ ਵਿੱਚੋਂ 900 ਤੋਂ ਵੀ ਵੱਧ ਕਾਮੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਸਨ।

Share this Article
Leave a comment