ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਫਿਰੋਜ਼ਪੁਰ ਪਹੁੰਚੀ ਲਾਸ਼, ਪਰਿਵਾਰਕ ਮੈਂਬਰਾਂ ਵਲੋਂ ਲਗਾਏ ਗਏ ਕਈ ਦੋਸ਼

TeamGlobalPunjab
2 Min Read

ਫਿਰੋਜ਼ਪੁਰ : ਫਿਰੋਜ਼ਪੁਰ ਦੇ ਵਸਨੀਕ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਪੁਲਿਸ ਨੇ ਇਹ ਕਿਹਾ ਸੀ ਕਿ ਗੈਂਗਸਟਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ।  ਉਸ ਦੀ ਲਾਸ਼ ਉਨ੍ਹਾਂ ਦੇ ਘਰ ਫ਼ਿਰੋਜ਼ਪੁਰ ਵਿਖੇ ਪੁੱਜੀ ਅਤੇ ਇਸ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨੌਜਵਾਨ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਿਆ ਜਾਣਾ ਕਿਤੇ ਨਾ ਕਿਤੇ ਕਈ ਤਰ੍ਹਾਂ ਦੇ ਸੁਆਲ ਪੈਦਾ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਾਲ ‘ਚ ਜ਼ਰੂਰ ਕੁਝ ਕਾਲਾ ਹੈ । ਜੈਪਾਲ ਭੁੱਲਰ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ। ਉਸ ਦਾ ਮੁਕਾਬਲਾ ਨਹੀਂ ਹੋਇਆ ।

ਉਨ੍ਹਾਂ ਕਿਹਾ ਜੋ ਜ਼ੁਰਮ ਦੀ ਦੁਨੀਆਂ ‘ਚ ਜਾਂਦੇ ਹਨ ਉਨ੍ਹਾਂ ਨੂੰ ਸੁਧਾਰ ਘਰ ‘ਚ ਵੀ ਰੱਖਿਆ ਜਾ ਸਕਦਾ ਹੈ। ਪਾਕਿਸਤਾਨ ਨਾਲ ਜੈਪਾਲ ਦੇ ਸਬੰਧ ਹੋਣ ‘ਤੇ ਉਨ੍ਹਾਂ ਕਿਹਾ ਕਿ ਇਹ ਤਾਂ ਆਮ ਗੱਲ ਹੀ ਹੋ ਗਈ ਹੈ। ਕਿ ਜਿਸ ਦਾ ਵੀ ਜੀ ਕਰਦਾ ਉਸ ਦਾ ਇਹ ਪਾਕਿਸਤਾਨ ਨਾਲ ਸਬੰਧ ਜੋੜ ਦਿੰਦੇ ਹਨ।

ਦੋਨੋਂ ਗੈਂਗਸਟਰ ਦੇ ਪਰਿਵਾਰ ਕੋਲਕਾਤਾ ਵਿਖੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪੁੱਜੇ ਸਨ। ਜੈਪਾਲ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਕੋਲਕਾਤਾ ਮ੍ਰਿਤਕ ਦੇਹ ਲੈਣ ਗਏ ਤਾਂ ਉੱਥੇ ਉਨ੍ਹਾਂ ਨਾਲ ਬੁਰਾ ਵਤੀਰਾ ਕੀਤਾ ਗਿਆ। ਉਹ ਐਂਬੂਲੈਂਸ ਜ਼ਰੀਏ ਜੈਪਾਲ ਦੀ ਮ੍ਰਿਤਕ ਦੇਹ ਪੰਜਾਬ ਲੈਕੇ ਆਏ।ਜੱਸੀ ਖਰੜ ਦਾ ਅੰਤਿਮ ਸਸਕਾਰ  ਉਸਦੇ ਪਰਿਵਾਰ ਵੱਲੋਂ ਸ਼ਾਮ ਨੂੰ ਕਰ ਦਿੱਤਾ ਗਿਆ ਸੀ ਜਦਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇਰ ਸ਼ਾਮ ਫ਼ਿਰੋਜ਼ਪੁਰ ਵਿਖੇ ਪਹੁੰਚੀ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਜੈਪਾਲ ਭੁੱਲਰ ਦਾ ਇੱਕ ਭਰਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਕੱਲ੍ਹ ਉਸ ਦੇ ਆਉਣ ਤੋਂ ਬਾਅਦ ਹੀ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਜਾਏਗਾ।

Share this Article
Leave a comment