ਟੋਰਾਂਟੋ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

TeamGlobalPunjab
1 Min Read

ਟੋਰਾਂਟੋ: ਸੇਂਟ ਕੈਥਰੀਨਜ਼ ਨੇੜੇ ਉੱਤਰੀ ਗਲੇਨਡੇਲ ਐਵੇਨਿਊ ‘ਤੇ ਬੁੱਧਵਾਰ ਨੂੰ ਵਾਪਰੇ ਸੜ੍ਹਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 1.15 ਵਜੇ ਦੇ 406 ਹਾਈਵੇਅ ‘ਤੇ ਵਾਪਰਿਆ।

ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗਲਤ ਦਿਸ਼ਾ ਵੱਲੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਵਾਂ ‘ਚੋਂ ਇੱਕ ਕਾਰ ਨੂੰ ਅੱਗ ਲੱਗ ਗਈ ਤੇ ਜਿਸ ‘ਚ ਸਵਾਰ ਪੰਜਾਬੀ ਜੋੜੇ ਦੀ ਝੁਲਸਣ ਕਾਰਨ ਮੌਕੇ ‘ਤੇ ਮੌਤ ਹੋ ਗਈ।

ਪੁਲਿਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਦੱਖਣ ਵੱਲ ਜਾਣ ਵਾਲੀ ਕਾਰ ਹਾਈਵੇ ਦੇ ਉੱਤਰ-ਪੱਧਰੀ ਲੇਨਾਂ ‘ਚ ਜਾ ਰਹੀ ਸੀ ਜਿਸ ਕਾਰਨ ਦੋ ਕਾਰਾਂ ਦੀ ਆਪਸ ‘ਚ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਇੱਕ ਗੱਡੀ ਨੂੰ ਅੱਗ ਲੱਗ ਗਈ ਜਿਸ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਸਾਰਜੈਂਟ ਕੈਰੀ ਸ਼ਮਿੱਟ ਨੇ ਦੱਸਿਆ ਗਲਤ ਦਿਸ਼ਾ ਤੋਂ ਆ ਰਹੇ ਦੂਜੇ 24 ਸਾਲਾ ਕਾਰ ਦਾ ਚਾਲਕ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਉਥੇ ਹੀ ਬਰੈਂਪਟਨ ਵਾਸੀ ਕੁਲਬੀਰ ਸਿੱਧੂ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੂੰ ਮੌਕੇ ‘ਤੇ ਮ੍ਰਿਤ ਐਲਾਨ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਜੋੜਾ ਆਪਣੀ ਧੀ ਨੂੰ ਬਰੌਕ ਯੂਨੀਵਰਸਿਟੀ ’ਚ ਛੱਡ ਕੇ ਵਾਪਸ ਪਰਤ ਰਿਹਾ ਸੀ।

Share this Article
Leave a comment