ਰਾਖੀ ਬੰਪਰ ਬਣਿਆ ਆਸਾਂ ਦੀ ਤੰਦ, 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਕੇਵਲ ਵਿਕੀਆਂ ਟਿਕਟਾਂ ‘ਚੋਂ ਹੀ ਦਿੱਤਾ ਜਾਵੇਗਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਦਾ ਰਾਖੀ ਬੰਪਰ ਦੇਸ਼ ਭਰ ਵਿੱਚ ਕਈਆਂ ਲਈ ਆਸਾਂ ਦੀ ਤੰਦ ਬਣ ਗਿਆ ਹੈ। ਪੰਜਾਬ ਰਾਜ ਲਾਟਰੀਜ਼ ਵਿਭਾਗ ਦੀਆਂ ਬੰਪਰ ਯੋਜਨਾਵਾਂ ਰਾਤੋ-ਰਾਤ ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀਆਂ ਹਨ। ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਰਾਖੀ ਬੰਪਰ-2020 ਲਾਂਚ ਕੀਤਾ ਗਿਆ ਹੈ, ਜਿਸ ਨੂੰ ਮਾਰਕੀਟ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਖੀ ਬੰਪਰ-2020 ਦਾ ਪਹਿਲਾ ਇਨਾਮ 1.5 ਕਰੋੜ ਰੁਪਏ ਹੈ, ਜੋ ਸਿਰਫ਼ ਵਿਕੀਆਂ ਟਿਕਟਾਂ ਵਿੱਚੋਂ ਹੀ ਦਿੱਤਾ ਜਾਵੇਗਾ। ਦੂਜਾ ਇਨਾਮ 10 ਲੱਖ ਰੁਪਏ ਹੈ ਅਤੇ ਇਹ ਪੰਜ ਜੇਤੂਆਂ (ਪ੍ਰਤੀ ਜੇਤੂ 10 ਲੱਖ) ਨੂੰ ਮਿਲੇਗਾ। ਤੀਜਾ ਇਨਾਮ 2.5 ਲੱਖ ਰੁਪਏ ਹੈ, ਜੋ 20 ਜੇਤੂਆਂ (ਪ੍ਰਤੀ ਜੇਤੂ 2.5 ਲੱਖ) ਨੂੰ ਮਿਲੇਗਾ। ਇਨ੍ਹਾਂ ਤੋਂ ਇਲਾਵਾ, ਰਾਖੀ ਬੰਪਰ-2020 ਵਿੱਚ ਹੋਰ ਵੀ ਕਈ ਦਿਲਖਿੱਚਵੇਂ ਇਨਾਮ ਹਨ।

ਬੁਲਾਰੇ ਨੇ ਦੱਸਿਆ ਕਿ ਰਾਖੀ ਬੰਪਰ ਦੀ ਟਿਕਟ ਦੀ ਕੀਮਤ 250 ਰੁਪਏ ਹੈ ਅਤੇ ਇਸ ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਟੇਟ ਲਾਟਰੀਜ਼ ਵਿਭਾਗ ਦੀਆਂ ਬੰਪਰ ਸਕੀਮਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਵਾਲੀ ਡਰਾਅ ਪ੍ਰਣਾਲੀ ਕਾਰਨ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਪ੍ਰਸਿੱਧ ਹਨ। ਬੁਲਾਰੇ ਨੇ ਟਿਕਟ ਖਰੀਦਦਾਰਾਂ ਨੂੰ ਅਪੀਲ ਕੀਤੀ ਹੈ ਕਿ ਟਿਕਟ ਖਰੀਦਣ ਤੋਂ ਪਹਿਲਾਂ ਟਿਕਟ ਉੱਤੇ ਪੰਜਾਬ ਸਰਕਾਰ ਦੇ ਲੋਗੋ ਜ਼ਰੂਰ ਦੇਖ ਲਿਆ ਜਾਵੇ ।

Share this Article
Leave a comment