26/11 ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ, ਅਮਰੀਕੀ ਅਦਾਲਤ ਤੋਂ ਮਿਲੀ ਮਨਜ਼ੂਰੀ

Prabhjot Kaur
1 Min Read

ਮੁੰਬਈ/ਵਾਸ਼ਿੰਗਟਨ: ਅਮਰੀਕਾ ਦੀ ਇਕ ਅਦਾਲਤ ਨੇ 26/11 ਹਮਲੇ ਦੇ ਦੋਸ਼ੀ ਅਤੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਅਧਿਕਾਰੀਆਂ ਨੇ ਮੁੰਬਈ ਅੱਤਵਾਦੀ ਹਮਲੇ ‘ਚ ਤਹੱਵੁਰ ਰਾਣਾ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਸੀ। ਇਨ੍ਹਾਂ ਦੋਸ਼ਾਂ ਰਾਹੀਂ ਮੰਗ ਕੀਤੀ ਗਈ ਸੀ ਕਿ ਇਸ ਨੂੰ ਭਾਰਤ ਭੇਜਿਆ ਜਾਵੇ।

ਭਾਰਤ ਨੇ 10 ਜੂਨ 2020 ਨੂੰ ਤਹੱਵੁਰ ਰਾਣਾ (62) ਦੀ ਆਰਜ਼ੀ ਗ੍ਰਿਫਤਾਰੀ ਲਈ ਸ਼ਿਕਾਇਤ ਦਰਜ ਕਰਵਾਈ ਸੀ। ਭਾਰਤ ਹਵਾਲੇ ਕਰਨ ਲਈ ਰਾਣਾ ਦੀ ਅਪੀਲ ਨੂੰ ਜੋਅ ਬਾਇਡਨ ਪ੍ਰਸ਼ਾਸਨ ਤੋਂ ਸਮਰਥਨ ਅਤੇ ਮਨਜ਼ੂਰੀ ਮਿਲੀ ਸੀ।

ਕੈਲੀਫੋਰਨੀਆ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਚੁਲਜਿਅਨ ਨੇ ਕਿਹਾ, “ਅਦਾਲਤ ਨੇ ਅਪੀਲ ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੇ ਸਾਰੇ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਹੈ ਅਤੇ ਉਹਨਾਂ ‘ਤੇ ਵਿਚਾਰ ਕੀਤਾ ਹੈ।” 48 ਪੰਨਿਆਂ ਦਾ ਇਹ ਹੁਕਮ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment