ਹਾਂਗਕਾਂਗ ਅਦਾਲਤ ਵੱਲੋਂ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹਵਾਲਗੀ ਦੇ ਹੁਕਮ

TeamGlobalPunjab
2 Min Read

ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਸਬੰਧੀ ਪੰਜਾਬ ਪੁਲਿਸ ਦੀ ਅਪੀਲ ਹਾਂਗਕਾਂਗ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਨਸ਼ੇ ਦੇ ਕਾਰੋਬਾਰ ਸਣੇ ਰੋਮੀ ਹੋਰ ਕਈ ਮਾਮਲਿਆਂ ਵਿੱਚ ਵਾਂਟਿਡ ਹੈ ਉਸਨੂੰ ਜੂਨ 2016 ਵਿੱਚ ਪੰਜਾਬ ਪੁਲਿਸ ਨੇ ਹਥਿਆਰਾਂ ਤੇ ਫਰਜ਼ੀ ਕਰੈਡਿਟ ਕਾਰਡ ਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ ਸੀ ਜਿੱਥੇ ਉਸਦੀ ਦੋਸਤੀ ਕਈ ਮੁਲਜ਼ਮਾਂ ਦੇ ਨਾਲ ਹੋ ਗਈ ਸੀ । ਉਸਨੂੰ ਅਗਸਤ 2016 ਵਿੱਚ ਜ਼ਮਾਨਤ ਮਿਲ ਗਈ ਜਿਸ ਤੋਂ ਬਾਅਦ ਉਹ ਹਾਂਗਕਾਂਗ ਭੱਜ ਗਿਆ ।

ਇਸਦੇ ਬਾਅਦ ਰੋਮੀ ਨੇ ਛੇ ਮੁਲਜ਼ਮਾਂ ਨੂੰ ਨਾਭਾ ਜੇਲ੍ਹ ਤੋਂ ਛੁਡਵਾਉਣ ਦੀ ਸਾਜਿਸ਼ ਰਚੀ ਸੀ। 27 ਨਵੰਬਰ , 2016 ਨੂੰ 16 ਮੁਲਜ਼ਮਾਂ ਨੇ ਜੇਲ੍ਹ ‘ਤੇ ਹਮਲਾ ਕਰਕੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੇ ਚਲਦਿਆਂ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨ ਧੋਤਿਆਂ ਤੋਂ ਇਲਾਵਾ ਦੋ ਅੱਤਵਾਦੀ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਭੱਜਣ ਵਿੱਚ ਸਫਲ ਹੋ ਗਏ ਸਨ ।

ਦੱਸਣਯੋਗ ਹੈ ਕਿ ਰੋਮੀ ਦਿ ਹਵਾਲਗੀ ਦੀਆਂ ਕੋਸ਼ਿਸ਼ਾਂ ਸਾਲ 2018 ਵਿੱਚ ਸ਼ੁਰੂ ਕੀਤੀਆਂ ਗਈਆਂ ਜਦੋਂ ਉਸ ਨੂੰ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜੂਨ, 2018 ਵਿੱਚ ਕੇਸ ਦੀ ਕੋਸ਼ਿਸ਼ ਕਰਨ ਲਈ ਏਆਈਜੀ ( ਕਾਊਂਟਰ ਇੰਟੈਲੀਜੈਂਸ ) ਗੁਰਮੀਤ ਸਿੰਘ ਚੌਹਾਨ, ਹਰਵਿੰਦਰ ਸਿੰਘ ਵਿਰਕ ਅਤੇ ਜ਼ਿਲ੍ਹਾਂ ਅਟਾਰਨੀ ਸੰਜੀਵ ਗੁਪਤਾ ਦੀ ਟੀਮ ਹਾਂਗਕਾਂਗ ਗਈ।

ਉਨ੍ਹਾਂ ਨੇ ਕੇਸ ਤਿਆਰ ਕੀਤਾ ਅਤੇ ਇਸ ਸਬੰਧੀ ਨਿਜੀ ਤੌਰ ‘ਤੇ ਕਈ ਵਾਰ ਹਾਂਗਕਾਂਗ ਦੇ ਜਸਟਿਸ ਵਿਭਾਗ ਦਾ ਦੌਰਾ ਕੀਤਾ। ਉਨ੍ਹਾਂ ਨੇ ਰੋਮੀ ਵੱਲੋਂ ਪੰਜਾਬ ਪੁਲਿਸ ‘ਤੇ ਲਗਾਏ ਤਸੀਹਿਆਂ ਦੇ ਦੋਸ਼ਾਂ ਦਾ ਖੰਡਨ ਕੀਤਾ ਤੇ ਇਸ ਦੇ ਖਿਲਾਫ ਸਬੂਤ ਇੱਕਠੇ ਕਰ ਪੇਸ਼ ਕੀਤੇ।

- Advertisement -

Share this Article
Leave a comment