ਪੰਜਾਬੀ ਫਿਲਮ ਸ਼ੂਟਰ ਦਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਰੋਧ, ਕਿਹਾ ਫਿਲਮ ਪਾਵੇਗਾ ਨੌਜਵਾਨ ਪੀੜ੍ਹੀ ‘ਤੇ ਗਲਤ ਪ੍ਰਭਾਵ

TeamGlobalPunjab
1 Min Read

ਪਟਿਆਲਾ : ਹਰ ਦਿਨ ਕੋਈ ਨਾ ਕੋਈ ਨਵੀਂ ਤੋਂ ਨਵੀਂ ਫਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਜੇਕਰ ਤਾਜ਼ੀ ਫਿਲਮ ਦੀ ਗੱਲ ਕਰੀਏ ਤਾਂ ਗੈਂਗਸਟਰ ਸੁੱਖਾ ਕਾਹਲੋਂ ਦੀ ਜਿੰਦਗੀ ‘ਤੇ ਬਣੀ ਹੋਈ ਦੱਸੀ ਜਾਂਦੀ ‘ਸ਼ੂਟਰ’ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਇੱਕ ਵਿਅਕਤੀ ਵੱਲੋਂ ਫਿਲਮ ਦੇ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੈ।

ਦੱਸ ਦਈਏ ਕਿ ਫਿਲਮ ਦਾ ਵਿਰੋਧ ਕਰ ਰਹੇ ਵਿਅਕਤੀ ਦਾ ਨਾਮ ਰਾਜੀਵ ਕੁਮਾਰ ਹੈ। ਉਸ ਦਾ ਕਹਿਣਾ ਹੈ ਕਿ ਇਹ ਫਿਲਮ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਫਿਲਮ ਨੌਜਵਾਨ ਪੀੜ੍ਹੀ ਨੂੰ ਗੈਂਗਸਟਰ ਬਣਨ ਲਈ ਉਕਸਾਉਂਦੀ ਹੈ ਜਿਸ ਦਾ ਹਸਰ ਬੁਰਾ ਹੀ ਹੁੰਦਾ ਹੈ। ਰਾਜੀਵ ਕੁਮਾਰ ਵੱਲੋਂ ਪਟਿਆਲਾ ਦੇ ਐਡਿਸ਼ਨਲ ਜੱਜ ਦੇ ਨਾਮ ਇੱਕ ਚਿੱਠੀ ਵੀ ਲਿਖੀ ਗਈ ਹੈ। ਇਸ ਚਿੱਠੀ ਵਿੱਚ ਉਹ ਦੱਸਦਾ ਹੈ ਕਿ ਉਹ ਨਾਭਾ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਰਾਜੀਵ ਦਾ ਕਹਿਣਾ ਹੈ ਕਿ ਅਜਿਹੀਆਂ ਫਿਲਮਾਂ ਕਾਰਨ ਨੌਜਵਾਨ ਪੀੜ੍ਹੀ ‘ਤੇ ਗਲਤ ਅਸਰ ਪੈਂਦਾ ਹੈ।

ਦੇਖੋ ਚਿੱਠੀ :

- Advertisement -

 

Share this Article
Leave a comment