ਫਿਲਮੀ ਸਿਤਾਰਿਆਂ ਦੀ ਨਗਰੀ ਨੂੰ ਕੋਰੋਨਾ ਦੀ ਮਾਰ! ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਮੁੰਬਈ : ਦੇਸ਼ ਅੰਦਰ ਜੇਕਰ ਇਹ ਕਹਿ ਲਿਆ ਜਾਵੇ ਕਿ ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਵਧ ਕੋਰੋਨਾ ਪ੍ਰਭਾਵਿਤ ਸੂਬਾ ਬਣ ਗਿਆ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ।  ਮਹਾਰਾਸ਼ਟਰ ਵਿੱਚ ਬੀਤੇ ਦਿਨੀਂ ਸੰਕਰਮਿਤ ਲੋਕਾਂ ਦੇ 811 ਨਵੇਂ ਕੇਸ ਦਰਜ ਹੋਣ ਨਾਲ ਇਹ ਗਿਣਤੀ 7628 ਤੱਕ ਪਹੁੰਚ ਗਈ ਹੈ। ਇਥੇ ਹੀ ਬੱਸ ਨਹੀਂ 22 ਹੋਰ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ । ਇਸ ਨਾਲ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 323 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਦਸਣਯੋਗ ਹੈ ਕਿ ਇਸ ਵਿਚੋਂ ਇਕੱਲੇ ਮੁੰਬਈ ਵਿਚ ਸ਼ਨੀਵਾਰ ਨੂੰ ਕੋਰੋਨਾ ਦੇ 281 ਨਵੇਂ ਕੇਸ ਸਾਹਮਣੇ ਆਏ ,ਹਨ ਜਦੋ ਕਿ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮੁੰਬਈ ਵਿੱਚ ਸੰਕਰਮਿਤ ਦੀ ਕੇਸਾਂ ਦੀ ਕੁਲ ਗਿਣਤੀ 4870 ਤਕ ਪਹੁੰਚ ਗਈ ਹੈ ਜਦਕਿ ਹੁਣ ਤੱਕ 191 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ।

Share this Article
Leave a comment