ਬੇਂਗਲੁਰੂ ‘ਚ ਨਿਤੀਸ਼ ਕੁਮਾਰ ਖਿਲਾਫ ਲੱਗੇ ਪੋਸਟਰ, ਪੁਲਿਸ ਨੇ ਹਟਾਏ

Rajneet Kaur
2 Min Read

ਨਿਊਜ਼ ਡੈਸਕ: ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਘੜਨ ਲਈ ਬੈਂਗਲੁਰੂ ‘ਚ 26 ਸਮਾਨ ਸੋਚ ਵਾਲੀਆਂ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ। ਇਸ ਦੌਰਾਨ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ, ਬੈਂਗਲੁਰੂ ਦੀਆਂ ਸੜਕਾਂ ‘ਤੇ ਬੈਨਰ ਅਤੇ ਪੋਸਟਰ ਲਗਾਏ ਗਏ ਹਨ। ਜਿਸ ਵਿੱਚ ਉਨ੍ਹਾਂ ਨੂੰ ‘ਅਸਥਿਰ ਪ੍ਰਧਾਨ ਮੰਤਰੀ ਉਮੀਦਵਾਰ’ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ ਹਾਲ ਹੀ ਵਿੱਚ ਡਿੱਗੇ ਪੁਲ ਦਾ ਵੀ ਪੋਸਟਰਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਅਤੇ ਇਸਦੀ ਤਸਵੀਰ ਵੀ ਲਗਾਈ ਗਈ ਹੈ।ਨਿਰਮਾਣ ਅਧੀਨ ਪੁਲ ਦੋ ਵਾਰ ਢਹਿ ਚੁੱਕਾ ਹੈ। ਦੋਵੇਂ ਵਾਰ ਡਿੱਗੇ ਪੁਲ ਦੇ ਹਿੱਸੇ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਹੋਰਡਿੰਗ-ਪੋਸਟਰ ਨਿਤੀਸ਼ ਕੁਮਾਰ ਦੀ ਅਸਥਿਰਤਾ ਦੀ ਗੱਲ ਕਰਦੇ ਹਨ।

ਇਹ ਪੋਸਟਰ ਅਤੇ ਬੈਨਰ ਚਲੁਕਿਆ ਸਰਕਲ, ਵਿੰਡਸਰ ਮੈਨੋਰ ਬ੍ਰਿਜ ਅਤੇ ਹੇਬਲ ਨੇੜੇ ਏਅਰਪੋਰਟ ਰੋਡ ‘ਤੇ ਲਗਾਏ ਗਏ ਸਨ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਇਹ ਬੈਨਰ ਹਟਾ ਦਿੱਤੇ ਹਨ।

ਅਗਲੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਬੈਂਗਲੁਰੂ ‘ਚ ਵਿਰੋਧੀ ਧਿਰ ਦੀ ਬੈਠਕ ਚੱਲ ਰਹੀ ਹੈ, ਜਿਸ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਿੱਸਾ ਲੈ ਰਹੇ ਹਨ।ਮੀਟਿੰਗ ਦਾ ਮਕਸਦ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਅਤੇ ਭਾਜਪਾ ਨੂੰ ਹਰਾਉਣ ਲਈ ਰਣਨੀਤੀ ਬਣਾਉਣਾ ਹੈ। ਇਸ ਤੋਂ ਪਹਿਲਾਂ, ਦੋ ਦਿਨਾਂ ਮੀਟਿੰਗ ਦੇ ਪਹਿਲੇ ਦਿਨ, ਸੋਮਵਾਰ ਨੂੰ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਰਾਤ ਦੇ ਖਾਣੇ ਤੋਂ ਇਲਾਵਾ ਗੈਰ ਰਸਮੀ ਗੱਲਬਾਤ ਕੀਤੀ, ਜਿੱਥੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਵਿਰੁੱਧ ਇੱਕਜੁੱਟ ਹਨ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment