ਜੰਮੂ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨਾਕਾਮ, ਟਰੱਕ ‘ਚ ਹੀ ਜੈਸ਼ ਦੇ ਅੱਤਵਾਦੀਆਂ ਨੂੰ ਕੀਤਾ ਢੇਰ, ਦੇਖੋ ਵੀਡੀਓ

TeamGlobalPunjab
2 Min Read

ਸ੍ਰੀਨਗਰ : ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਦੇ ਨਗਰੋਟਾ ‘ਚ ਸਵੇਰੇ 5 ਵਜੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ ਸੀ। ਜਿਸ ਦੌਰਾਨ ਪੁਲਿਸ ਨੇ ਚਾਰ ਅੱਤਵਾਦੀ ਨੂੰ ਢੇਰ ਕਰ ਦਿੱਤਾ। ਦਰਅਸਲ ਚਾਰੋਂ ਅੱਤਵਾਦੀ ਇੱਕ ਟਰੱਕ ‘ਚ ਸਵਾਰ ਹੋ ਕੇ ਸ੍ਰੀਨਗਰ ਜਾ ਰਹੇ ਹਨ।

ਨਗਰੋਟਾ ਦੇ ਵਨ ਟੋਲ ਪਲਾਜ਼ਾ ‘ਤੇ ਜਦੋਂ ਇਹ ਟਰੱਕ ਪਹੁੰਚਿਆ ਤਾਂ ਅੱਗੇ ਜੰਮੂ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਦੇ ਜਵਾਨ ਇਸ ਟਰੱਕ ਦੀ ਜਾਂਚ ਕਰਨ ਲਈ ਅੱਗੇ ਵੱਧੇ ਤਾਂ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ ਟਰੱਕ ਦੇ ਅੰਦਰ ਹੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

- Advertisement -

ਸਵੇਰੇ 5 ਵਜੇ ਐਨਕਾਊਂਟਰ ਸ਼ੁਰੂ ਹੋਇਆ ਸੀ ਜਿਸ ਨੂੰ ਕੁਝ ਪਲਾਂ ‘ਚ ਹੀ ਖ਼ਤਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾ ਬੰਦੀ ਕਰਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਟਰੱਕ ‘ਚੋਂ ਵੱਡੀ ਮਾਤਰਾ ‘ਚ ਹਥਿਆਰ ਵੀ ਬਾਰਾਮਦ ਹੋਏ ਹਨ। ਪੁਲਿਸ ਨੇ ਗੋਲਾ ਬਾਰੂਦ ਅਤੇ 11 ਏਕੇ-47 ਰਾਇਫਲ ਬਰਾਮਦ ਕੀਤੀਆਂ ਹਨ। ਜੰਮੂ ਪੁਲਿਸ ਮੁਤਾਬਕ ਇਹ ਅੱਤਵਾਦੀ ਜੈਸ਼ ਏ ਮੁਹੰਮਦ ਦੇ ਸਨ। ਜਿਹਨਾਂ ਨੂੰ ਪਾਕਿਸਤਾਨ ਤੋਂ ਭਾਰਤ ਭੇਜਿਆ ਗਿਆ ਸੀ। ਇਹਨਾਂ ਦੇ ਨਿਸ਼ਾਨੇ ‘ਤੇ ਸ੍ਰੀਨਗਰ ਦੀਆਂ ਡੀਡੀਸੀ ਚੋਣਾਂ ਸਨ। ਇਹਨਾਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਚੋਣ ਰੈਲੀਆਂ ਤੇ ਉਮੀਦਵਾਰ ਸਨ। ਪਰ ਪੁਲਿਸ ਨੇ ਇਹਨਾਂ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ।

Share this Article
Leave a comment