ਕੈਲੀਫੋਰਨੀਆ ਦੇ ਸੈਨ ਹੋਜ਼ੇ ਟਰਾਂਜਿਟ ਰੇਲ ਯਾਰਡ ‘ਚ ਗੋਲੀਬਾਰੀ, ਪੰਜਾਬੀ ਨੌਜਵਾਨ ਸਮੇਤ 8 ਲੋਕਾਂ ਦੀ ਮੌਤ,ਇਕ ਜ਼ਖਮੀ

TeamGlobalPunjab
4 Min Read

ਕੈਲੀਫੋਰਨੀਆ (ਬਿੰਦੂ ਸਿੰਘ) :ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਮਾਰੇ ਗਏ ਅੱਠ ਵਿਅਕਤੀਆਂ ਦੀ ਸ਼ਨਾਖਤ ਸੈਂਟਾ ਕਲਾਰਾ ਕਾਊਂਟੀ ਦਫ਼ਤਰ ਦੇ ਮੈਡੀਕਲ ਅਧਿਕਾਰੀ ਵੱਲੋਂ  ਕਰ ਲਈ ਗਈ ਹੈ।

ਮੈਡੀਕਲ ਅਧਿਕਾਰੀ ਦੇ ਦਫਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ‘ਚ ਮਰਨ ਵਾਲਿਆਂ ਦੀ ਉਮਰ 29 ਸਾਲ ਤੋਂ ਲੈ ਕੇ 63 ਦੇ ਵਿੱਚਕਾਰ ਹੈ । ਮਾਰੇ ਗਏ ਵਿਅਕਤੀਆਂ / ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੋਟੀਫਿਕੇਸ਼ਨ ਰਾਹੀਂ ਇਤਲਾਹ ਕਰ ਦਿੱਤੀ ਗਈ ਹੈ ਕਿ ਜਾਂਚ ਟੀਮ ਵੱਲੋਂ ਮੌਕੇ ਦੀ ਪੜਤਾਲ ਪੂਰੀ ਕਰ ਦਿੱਤੀ ਗਈ ਹੈ।

ਮੈਡੀਕਲ ਅਧਿਕਾਰੀ ਦਫਤਰ ਵੱਲੋਂ ਜਾਰੀ ਕੀਤੀ ਲਿਸਟ ਵਿੱਚ ਪਾਲ ਡੇਲਾਕਰੂਜ਼ ਮੇਗੀਆ (42) , ਤਪਤੇਜਦੀਪ ਸਿੰਘ ( 36) , ਜੋਸ ਹਰਨਨਦੇਜ਼ (35) , ਟੀਮੂਥੀ ਮਾਈਕਲ ਰੋਮੋ (49), ਮਾਇਕਲ ਜੋਸਫ ਰੂਡੋਮੈਟਕੀਨ (40) , ਅਬਡੋਲ ਵਾਹਾਬ (63) , ਲਾਰਸ ਕਿੱਪਲਰ ਲੇਨ (63) ਵਜੋਂ ਕੀਤੀ ਗਈ ਹੈ।

ਮ੍ਰਿਤਕ ਤਪਤੇਜਦੀਪ ਸਿੰਘ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਸ਼ਨਾਖਤ ਕਰ ਲਈ ਗਈ ਸੀ । ਪਰਿਵਾਰ ਨੇ ਦੱਸਿਆ ਕਿ ਤਪਤੇਜਦੀਪ ਸਿੰਘ ਲਾਈਟ ਰੇਲ ਔਪਰੇਟਰ ਕਰਮਚਾਰੀ ਸਨ ਤੇ ਉਹ ਦੋ ਬੱਚਿਆਂ ਦੇ ਪਿਤਾ ਹਨ।

- Advertisement -

ਹਾਦਸੇ ਵਿੱਚ ਇਕ ਨੋਂਵੇ ਵਿਅਕਤੀ ਦੀ ਸੂਚੀ ਚ ਗਿਣਤੀ ਜਖ਼ਮੀ ਵਜੋਂ ਕੀਤੀ ਜਾ ਰਹੀ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਖਲੇਆਮ ਗੋਲੀਆਂ ਚਲਾਉਣ ਵਾਲੇ ਸ਼ਕਸ ਦੀ ਪਹਿਚਾਣ ਸੈਮੂਅਲ  ਜੇਮਜ਼ ਕੈਸੀਡੀ ਦੇ ਤੌਰ ਤੇ ਕੀਤੀ ਗਈ ਹੈ ਜੋ ਕਿ ਮਾਰਿਆ ਜਾ ਚੁੱਕਿਆ ਹੈ। ਜਾਣਕਾਰੀ ਮੁਤਾਬਕ 57 ਵਰ੍ਹਿਆ ਦਾ ਸੈਮੂਅਲ ਵੈਲੀ ਟ੍ਰਾਂਸਪੋਰਟ ਅਥਾਰਿਟੀ ‘ਚ ਇੱਕ  ਮੇਨਟੇਨੈਂਸ ਵਰਕਰ ਦੇ ਤੌਰ ਤੇ ਕੰਮ ਕਰਨ ਵਾਲਾ ਇਕ ਮੁਲਾਜ਼ਮ  ਸੀ । ਜਾਂਚ ਕਰ ਰਹੀ ਪੁਲਿਸ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੈਮ ਨੇ ਜਿਹਨਾਂ ਵਿਅਕਤੀਆਂ ‘ਤੇ ਗੋਲੀਆਂ ਚਲਾਈਆਂ ਹਨ ਉਹ ਆਪਸ ਵਿੱਚ ਜਾਣਕਾਰ ਹਨ ਤੇ ਇਕੱਠੇ ਕੰਮ ਕਰਦੇ ਹਨ।

ਅਧਿਕਾਰੀਆਂ ਮੁਤਾਬਕ ਸੈਮੂਅਲ ਨੂੰ ਇਸ ਗੱਲ ਦਾ ਪਤਾ ਸੀ ਕਿ ਪੁਲਿਸ ਤੇ ਸੁਰੱਖਿਆ ਟੀਮ ਦਾ ਘੇਰਾ ਕੁਝ ਦੂਰੀ ਤੇ ਹੀ ਹੈ ਇਸ ਕਰਕੇ ਉਸ ਨੇ ਗੋਲੀਬਾਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ ।

ਇਹ ਹਮਲਾ ਸੈਂਟਾ ਕਲਾਰਾ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਵਿਖੇ ਭੇਜਣ ਵਾਲੇ ਅਤੇ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਤੇ ਉਸ ਸਮੇਂ ਹੋਇਆ ਜਦੋਂ ਉਹ ਦਿਨ ਦੀ ਸੇਵਾ ਦੀ ਸ਼ੁਰੂਆਤ ਦੀ ਤਿਆਰੀ ਕਰ ਰਹੇ ਸਨ । ਅਮਰੀਕਾ ਦੇ 10 ਵੇਂ ਸਭ ਤੋਂ ਵੱਡੇ ਸ਼ਹਿਰ ਅਤੇ ਸਿਲਿਕਨ ਵੈਲੀ ਦੇ ਦਿਲ ਮੰਨੇ ਜਾਣ ਵਾਲੇ ਸੈਨ ਹੋਜ਼ੇ ਨੇੜੇ ਸ਼ਹਿਰ ਦੇ ਵਿਸ਼ਾਲ ਨਗਰ ਨਿਗਮ ਕੰਪਲੈਕਸ ਵਿਚ ਵੀ ਅਫਰਾ ਤਫਰੀ ਦਾ ਮਾਹੌਲ ਬਣ ਗਿਆ ।

ਦੂਸਰੇ ਪਾਸੇ ਸੈਨ ਹੋਜ਼ੇ ਦੇ ਇਕ ਘਰ ਵਿੱਚ ਅੱਗ ਲੱਗਣ ਦੀ ਖਬਰ ਵੀ ਉਸੇ ਵੇਲੇ ਸਾਹਮਣੇ ਆਈ ਜਦੋਂ ਬੰਦੂਕਧਾਰੀ ਵੱਲੋਂ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।

- Advertisement -

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆ ਵਲੋਂ ਹਾਦਸੇ ਨਾਲ ਨਜਿੱਠਣ ਲਈ ਲੋੜੀਂਦੀ ਸ਼ੂਟਿੰਗ ਫੋਰਸ , ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨਾਲ ਤੁਰੰਤ ਕਾਰਵਾਈ ਕੀਤੀ ਗਈ। ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲ ਯਾਰਡ ‘ਚ ਬੰਬ ਜਾਂ ਧਮਾਕਾ ਕਰਨ ਵਾਲੀ ਸਮੱਗਰੀ ਦੀ ਵੀ ਸੂਚਨਾ ਮਿਲੀ ਸੀ ਉਸ ਨੂੰ ਲੈ ਕੇ ਵੀ ਬੰਬ ਸਕੁਐਡ ਟੀਮਾਂ ਨੂੰ ਬੁਲਾਇਆ ਗਿਆ ਹੈ ਅਤੇ  ਜਾਂਚ ਜਾਰੀ ਹੈ ।

ਫਿਲਹਾਲ ਦਿਨ ਭਰ ਲਈ ਇਸ ਖੇਤਰ ‘ਚ ਰੇਲ ਆਵਾਜਾਈ ਮੁਲਤਵੀ ਕਰ ਦਿੱਤੀ ਗਈ ਹੈ। VTA  ਇੱਕ ਪਬਲਿਕ ਟਰਾਂਸਪੋਰਟ ਸੇਵਾ ਹੈ ਜੋ ਸੈਂਟਾ ਕਲਾਰਾ ਵੈਲੀ ਇਲਾਕੇ ਵਿੱਚ ਬਸ ਤੇ ਲਾਈਟ ਟ੍ਰੇਨ ਸੇਵਾਵਾਂ ਦੇ ਰਹੀ ਹੈ ।

 

• Paul Delacruz Megia, age 42

• Taptejdeep Singh, age 36

• Adrian Balleza, age 29

• Jose Dejesus Hernandez III, age 35

• Timothy Michael Romo, age 49

• Michael Joseph Rudometkin, age 40

• Abdolvahab Alaghmandan, age 63

• Lars Kepler Lane, age 63

Share this Article
Leave a comment