ਸਿੱਧੂ ਦੀ ਪ੍ਰਧਾਨਗੀ ਦੇ ਪਹਿਲੇ ਹੀ ਦਿਨ ਪੁਰਾਣੇ ਕਾਂਗਰਸੀ ਨੇ ਛੱਡੀ ਪਾਰਟੀ

TeamGlobalPunjab
2 Min Read

‘ਆਪ’ ਨੇ ਕੀਤਾ ਭਰਵਾਂ ਸੁਆਗਤ

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਚੁੱਕੀ ਹੈ, ਪਹਿਲੇ ਹੀ ਦਿਨ ਇੱਕ ਪੁਰਾਣੇ ਕਾਂਗਰਸੀ ਨੇ ਪਾਰਟੀ ਨੂੰ ਅਲਵਿਦਾ ਆਖ ਕੇ ‘ਆਪ’ ਦਾ ਝਾੜੂ ਫੜ ਲਿਆ। ਉਧਰ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਕਾਂਗਰਸੀ ਆਗੂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇਹ ਆਗੂ ਹਨ ਭੁਲੱਥ ਦੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ । ਰਾਣਾ ਅੱਜ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

 

- Advertisement -

ਦੱਸ ਦਈਏ ਕਿ ਰਣਜੀਤ ਸਿੰਘ ਰਾਣਾ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ‘ਤੇ ਭੁਲੱਥ ਹਲਕੇ ਤੋਂ ਚੋਣ ਲੜੇ ਸਨ। ਇਸ ਚੋਣ ਵਿੱਚ ਉਹ ‘ਆਪ’ ਦੇ ਉਮੀਦਵਾਰ ਸੁਖਪਾਲ ਖਹਿਰਾ ਦੇ ਹੱਥੋ ਮਾਤ ਖਾ ਗਏ ਸਨ।

ਚੰਡੀਗੜ੍ਹ ਵਿਖੇ ‘ਆਪ’ ਆਗੂਆਂ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਰਣਜੀਤ ਸਿੰਘ ਰਾਣਾ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕੀਤਾ । ਹਰਪਾਲ ਚੀਮਾ ਨੇ ਕਿਹਾ ਕਿ ਰਾਣਾ ਲੰਬੇ ਸਮੇਂ ਤੋ ਕਾਂਗਰਸ ਨ‍ਾਲ ਜੁੜੇ ਰਹੇ ਹਨ, ਉਨ੍ਹਾਂ ਦੀ ਲੋਕਾਂ ‘ਚ ਚੰਗੀ ਪਹੁੰਚ ਹੈ।

 

- Advertisement -

 ਰਾਘਵ ਚੱਢਾ ਨੇ ਕਿਹਾ ਕਿ ਰਣਜੀਤ ਰਾਣਾ ਦੇ ਸ਼ਾਮਲ ਹੋਣ ਨਾਲ ‘ਆਪ’ ਮਜਬੂਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਦਾ ਸਵਾਗਤ ਹੈ।

ਰਾਘਵ ਚੱਢਾ ਨੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸੀ ਆਗੂ ਕੁਰਸੀ ਦੀ ਲੜ੍ਹਾਈ ਲੜ ਰਹੇ ਹਨ ਤੇ ਆਪ ਪੰਜਾਬ ਦੀ ਖੁਸ਼ਹਾਲੀ ਦੀ ਲੜ੍ਹਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਲੋਕ ਸਮਝਦਾਰ ਹਨ, ਉਹ ਸਭ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਮੁੱਦਿਆਂ ਨੂੰ ਭੁੱਲ ਚੁੱਕੇ ਹਨ।

Share this Article
Leave a comment