ਸ਼ਰਮਨਾਕ! ਕੈਨੇਡਾ ‘ਚ ਗੰਭੀਰ ਦੋਸ਼ਾਂ ਹੇਠ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

Prabhjot Kaur
2 Min Read

ਓਨਟਾਰੀਓ: ਯਾਰਕ ਰੀਜਨਲ ਪੁਲਿਸ ਵਲੋਂ ਯਾਰਕ ਰੀਜਨ ਦੇ ਵਪਾਰਕ ਅਦਾਰਿਆਂ ’ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਜਨਤਕ ਕੀਤੀ ਗਈ ਹੈ, ਜਿਨ੍ਹਾਂ ’ਚ ਟੋਰਾਂਟੋ ਨਾਲ ਸਬੰਧਤ 26 ਸਾਲਾ ਸਲਿੰਦਰ ਸਿੰਘ, 23 ਸਾਲਾ ਨਵਦੀਪ ਸਿੰਘ, 25 ਸਾਲਾ ਲਵਪ੍ਰੀਤ ਸਿੰਘ, 25 ਸਾਲਾ ਅਨੁਵੀਰ ਸਿੰਘ, 24 ਸਾਲਾ ਮਨਪ੍ਰੀਤ ਸਿੰਘ ਅਤੇ 34 ਸਾਲਾ ਸੁਖਮਨਦੀਪ ਸੰਧੂ ਸ਼ਾਮਲ ਹਨ।

ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਸਾਲ 2021 ਨਵੰਬਰ  ਤੋਂ ਯਾਰਕ ਰੀਜਨਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਬੀਤੀ 13 ਅਤੇ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਲੋਂ ਇਨ੍ਹਾਂ ‘ਤੇ ਕੁੱਲ 47 ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਵਲੋਂ ਮੌਕੇ ‘ਤੇ ਇਨ੍ਹਾਂ ਨੌਜਵਾਨਾਂ ਤੋਂ ਚੋਰੀ ਦੇ ਸਾਮਾਨ ਸਣੇ ਹੈਰੋਇਨ, ਕੋਕੀਨ ਤੇ ਮੇਥਾਮਫੇਟਾਮਾਈਨ ਵੀ ਬਰਾਮਦ ਕੀਤੀ ਗਈ । ਪੁਲਿਸ ਮੁਤਾਬਕ ਨੌਜਵਾਨਾਂ ਵਲੋਂ ਯਾਰਕ ਰੀਜਨ ਤੋਂ ਇਲਾਵਾ  ਪੀਲ, ਹਾਲਟਨ, ਡਰਹਮ ਅਤੇ ਟੋਰਾਂਟੋ ਖੇਤਰ ’ਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਨ੍ਹਾਂ ਘਟਨਾਵਾਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਅਪਰਾਧਿਕ ਜਾਂਚ ਬਿਊਰੋ ਨੂੰ 1-866-876-5423, ext. 7441 ‘ਤੇ ਜਾਂ ਕ੍ਰਾਈਮ ਸਟੌਪਰਸ ਨੂੰ 1-800-222-TIPS ‘ਤੇ ਜਾਣਕਾਰੀ ਦੇ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment