ਨਿਊਜ਼ ਡੈਸਕ: ਕੈਨੇਡਾ ਦੇ ਨੋਵਾ ਸਕੋਸ਼ੀਆ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ‘ਚ 24 ਸਾਲਾ ਲੜਕੀ ਅਨੂੰ ਮਾਲੜਾ ਦੀ ਅਚਾਨਕ ਮੌਤ ਹੋ ਗਈ। ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਣਕੀ ਦੀ ਅਨੂੰ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰ ਪਿੰਡ ਸੋਗ ‘ਚ ਹੈ। ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਕਰਨ ਅਤੇ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ ‘ਤੇ ਕੰਮ ਕਰ ਰਹੀ ਸੀ ਪਰ ਉਨ੍ਹਾਂ ਨੂੰ ਦੁਪਿਹਰ ਮੌਕੇ ਫੋਨ ਆਇਆ ਕਿ ਅਨੂੰ ਇਸ ਦੁਨੀਆਂ ‘ਤੇ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਮੁੰਡਿਆ ਵਾਂਗ ਬਣ ਕੇ ਰਹਿਣ ਅਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਮਾਂ ਨਾਲ ਫੋਨ ‘ਤੇ ਗੱਲਬਾਤ ਹੋਈ ਅਤੇ ਉਹ ਬਿਲਕੁਲ ਠੀਕ ਸੀ।
ਕੁਝ ਸਮਾਂ ਪਹਿਲਾਂ ਮਾਂ ਬਾਪ ਵੀ ਖੁਦ ਕੈਨੇਡਾ ਜਾ ਕੇ ਉਸਨੂੰ ਮਿਲ ਕੇ ਆਏ ਸਨ, ਪਰ ਅਚਾਨਕ ਅਨੂ ਦੇ ਸਰੀਰ ‘ਤੇ ਕੁਝ ਫੁਨਸੀਆਂ ਦੇ ਨਿਸ਼ਾਨ ਹੋਏ ਅਤੇ ਜਿਸ ਤੋਂ ਬਾਅਦ ਪੰਜਾਬ ਤੋਂ ਦਵਾਈ ਕੈਨੇਡਾ ਭੇਜ ਦਿੱਤੀ ਗਈ, ਪਰ ਕਈ ਵਾਰ ਅਨੂ ਠੀਕ ਹੋ ਜਾਂਦੀ ਅਤੇ ਮੁੜ ਕੰਮ ਤੇ ਚਲੀ ਜਾਂਦੀ। ਅਨੂ ਨੇ ਇੱਕ ਦਿਨ ਪਹਿਲਾਂ ਮਾਂ ਅਤੇ ਪਿਤਾ ਨਾਲ ਫੋਨ ਤੇ ਗੱਲ ਕੀਤੀ ਸੀ ਤੇ ਆਪਣੇ ਆਪ ਠੀਕ ਹੋਣ ਦੀ ਗੱਲ ਕਹੀ ਸੀ ਤੇ ਕਿਹਾ ਸੀ ਕਿ ਹੁਣ ਉਹ ਠੀਕ ਹੈ ਅਤੇ ਖਾਣਾ ਪੀਣਾ ਵੀ ਟਾਈਮ ਸਿਰ ਖਾ ਲੈਂਦੀ ਹੈ।
ਅਨੂ ਮਾਲੜਾ ਦੇ ਮਾਤਾ ਪਿਤਾ ਨੇ ਆਪਣੀ ਦੋਵੇਂ ਧੀਆਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਅਤੇ ਅਨੂ ਸ਼ਾਇਦ ਇਸ ਮਜਬੂਰੀ ‘ਚ ਇਲਾਜ ਇਸ ਕਰਕੇ ਨਹੀਂ ਕਰਵਾ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਕੰਮ ਤੋਂ ਉਹ ਹਟ ਗਈ ਤਾਂ ਫਿਰ ਕਰਜੇ ਦੀ ਬੋਝ ਹੋਰ ਵਧੇਗਾ, ਪਰ ਅਜਿਹਾ ਭਾਣਾ ਵਾਪਰਿਆ ਕਿ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਅਨੂ ਮਾਲੜਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਪਰਿਵਾਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।