ਵੈਨਕੂਵਰ: ਕੈਨੇਡਾ ‘ਚ ਇੱਕ ਹੋਰ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਲੈਂਗਲੇ ‘ਚ ਇੱਕ 57 ਸਾਲਾ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਪਛਾਣ 57 ਸਾਲ ਦੇ ਸਰਬਜੀਤ ਸੰਦਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਕਤਲ ਦੀ ਇਸ ਵਾਰਦਾਤ ਨੂੰ ਗੈਂਗਵਾਰ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ।
ਇੰਟਿਗਰੇਟਿਡ ਹੋਮੀਸਾਈਡ ਇਨਵੈਸਟਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਸਰਬਜੀਤ ਸੰਦਰ ਦੀ ਪਛਾਣ ਉਸ ਵਿਅਕਤੀ ਵਜੋਂ ਕੀਤੀ ਗਈ ਹੈ, ਜਿਸ ਦੀ ਲਾਸ਼ 224ਵੀਂ ਸਟਰੀਟ ਦੇ 1700 ਬਲਾਕ ਵਿੱਚ 10 ਫਰਵਰੀ ਨੂੰ ਦੁਪਹਿਰ 1:30 ਵਜੇ ਲੈਂਗਲੀ ਆਰਸੀਐਮਪੀ ਵਲੋਂ ਬਰਾਮਦ ਕੀਤੀ ਗਈ ਸੀ।
ਲੀ ਨੇ ਇੱਕ ਬਿਆਨ ਵਿੱਚ ਕਿਹਾ, ‘ਹੁਣ ਤੱਕ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਲੋਅਰ ਮੇਨਲੈਂਡ ਗੈਂਗਵਾਰ ਨਾਲ ਇਸ ਦਾ ਕੋਈ ਸਬੰਧ ਨਹੀਂ ਜਾਪਦਾ ਹੈ।’
IHIT NEWS RELEASE – Langley
IHIT seeking witnesses in Langley homicide. The victim is identified as 57-year-old Sarbjeet Sander. pic.twitter.com/x5NeKGKyZh
— IHIT (@HomicideTeam) February 11, 2022
ਇਸ ਤੋਂ ਇਲਾਵਾ ਇੰਟਿਗਰੇਟਿਡ ਹੋਮੀਸਾਈਡ ਇਨਵੈਸਟਗੇਸ਼ਨ ਟੀਮ ਨੇ ਸੰਦਰ ਦੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਵੀ ਮਦਦ ਲਈ ਅੱਗੇ ਆਉਣ ਲਈ ਕਿਹਾ ਹੈ। ਲੀ ਨੇ ਕਿਹਾ, ‘ਸੰਦਰ ਦੀ ਜਾਣ ਪਛਾਣ ਦੇ ਕਈ ਲੋਕ ਹਨ ,ਜੋ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਜ਼ਿੰਦਗੀ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ, ਜਿਸ ਨਾਲ ਮਾਮਲਾ ਸੁਲਝਾਉਣ ‘ਚ ਮਦਦ ਮਿਲ ਸਕਦੀ ਹੈ।’
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਵੀਡੀਓ ਜਾਂ ਡੈਸ਼ ਕੈਮ ਫ਼ੁਟੇਜ ਜਾਂ ਕੋਈ ਵੀ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.