ਪੰਜਾਬ ‘ਚ ਅੱਜ ਤੋਂ ਖੁੱਲ੍ਹੇ ਕਾਲਜ, ਦੇਖੋ ਪਹਿਲੇ ਦਿਨ ਦੀਆਂ ਤਸਵੀਰਾਂ

TeamGlobalPunjab
1 Min Read

ਬਠਿੰਡਾ: ਕੋਰੋਨਾ ਮਹਾਂਮਾਰੀ ਦੌਰਾਨ ਬੰਦ ਪਏ ਕਾਲਜਾਂ ਨੂੰ ਪੰਜਾਬ ਸਰਕਾਰ ਨੇ ਅੱਜ ਤੋਂ ਖੋਲ੍ਹਣ ਦਾ ਫ਼ੈਸਲਾ ਸੁਣਾਇਆ ਸੀ। ਜਿਸ ਤਹਿਤ ਕੋਵਿਡ-19 ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਲਜਾਂ ਨੂੰ ਖੋਲ੍ਹ ਦਿੱਤਾ ਗਿਆ। ਬਠਿੰਡਾ ਵਿੱਚ ਵੀ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਕਾਲਜਾਂ ਅੱਜ ਤੋਂ ਖੁੱਲ੍ਹੇ ਹਨ।

ਕਾਲਜ ਵਿਚ ਐਂਟਰੀ ਤੋਂ ਪਹਿਲਾਂ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਕਲਾਸ ਰੂਮ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੋਵਿੰਡ-19 ਨਿਯਮਾਂ ਨੂੰ ਧਿਆਨ ‘ਚ ਰੱਖਦੇ ਹੋਏ ਮਾਸਕ ਲਾਜ਼ਮੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਾਲਜ ਪਰਿਸਰ ‘ਚ ਇਕ ਡਾਕਟਰ ਵੀ ਮੌਜੂਦ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

- Advertisement -

ਪਹਿਲੇ ਦਿਨ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਘੱਟ ਆਮਦ ਦਿਖਾਈ ਦਿੱਤੀ। ਕਾਲਜ ਪਹੁੰਚੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਦੌਰਾਨ ਕਈ ਅਜਿਹੇ ਟੌਪਿਕ ਹੁੰਦੇ ਸੀ ਜੋ ਸਮਝ ਨਹੀਂ ਆਉਂਦੇ ਸੀ। ਕਾਲਜ ਵਿਚ ਕਲਾਸਾਂ ਸ਼ੁਰੂ ਹੋਣ ਦੇ ਨਾਲ ਅਜਿਹੀਆਂ ਮੁਸ਼ਕਲਾਂ ਦੂਰ ਹੋਣਗੀਆਂ।

Share this Article
Leave a comment