ਚੋਣਾਂ ਦੇ ਮਾਹੌਲ ਵਿੱਚਕਾਰ ਕਵੀ ਕੁਮਾਰ ਵਿਸ਼ਵਾਸ ਦਾ ਕੇਜਰੀਵਾਲ ਨੂੰ ਲੈ ਕੇ ਤਿੱਖਾ ਬਿਆਨ 

TeamGlobalPunjab
6 Min Read

ਬਿੰਦੂ ਸਿੰਘ

ਮਸ਼ਹੂਰ  ਕਵੀ ਅਤੇ ਆਮ ਆਦਮੀ ਪਾਰਟੀ  ਦੇ ਸਾਬਕਾ ਆਗੂ  ਕੁਮਾਰ ਵਿਸ਼ਵਾਸ  ਨੇ ਇੱਕ ਧਮਾਕੇਦਾਰ  ਖੁਲਾਸਾ ਕੀਤਾ ਹੈ  ਜਿਸ ਵਿੱਚ ਓਹਨਾਂ ਨੇ ਦਿੱਲੀ ਦੇ ਮੱਖਮੰਤਰੀ ਅਰਵਿੰਦ ਕੇਜਰੀਵਾਰ ਬਾਰੇ ਕਿਹਾ ਹੈ ਕਿ ਓਹ ਸੱਤਾ ‘ਚ ਬਣੇ ਰਹਿਣ ਲਈ ਕੁਝ ਵੀ ਕਰ ਸਕਦੇ ਹਨ। ਧਿਆਨ ਦੇਣ ਯੋਗ ਗੱਲ ਹੈ  ਕਿ ਵਿਸ਼ਵਾਸ  ਵੱਲੋਂ ਇਹ ਬਿਆਨ  ਪੰਜਾਬ ‘ਚ ਚੋਣਾਂ  ਦੇ ਸਮੇਂ ਦੌਰਾਨ ਦਿੱਤਾ ਗਿਆ ਹੈ। ਕੇਜਰੀਵਾਲ ਦੇ ਸਾਬਕਾ  ਸਾਥੀ  ਰਹਿ ਚੁੱਕੇ ਕੁਮਾਰ ਵਿਸ਼ਵਾਸ  ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ  ਕੇਜਰੀਵਾਲ  ਪੰਜਾਬ ਵਿੱਚ ਵੱਖਵਾਦੀਆਂ ਦੇ ਪੱਖ ਵਿੱਚ ਰਹੇ ਹਨ।

ਵਿਸ਼ਵਾਸ  ਨੇ ਕਿਹਾ ਕਿ ਸਾਲ 2017 ਪੰਜਾਬ  ਚੋਣਾਂ ਦੌਰਾਨ  ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਹ ਵੱਖਵਾਦੀਆਂ ਤੇ ਖਾਲਿਸਤਾਨੀ  ਲਹਿਰ ਨਾਲ ਜੁੜੇ ਵਿਅਕਤੀਆਂ ਦੀ ਕਿਸੇ ਤਰ੍ਹਾਂ ਦੀ ਹਮਾਇਤ ਲੈਣ  ਤੋਂ ਪਰਹੇਜ਼ ਕਰਨ। ਵਿਸ਼ਵਾਸ ਨੇ ਅੱਗੇ ਕਿਹਾ  ਕਿ ਕੇਜਰੀਵਾਲ ਦਾ ਕਹਿਣਾ ਸੀ ਕਿ ਸਭ ਠੀਕ ਕਰ ਲਿਆ ਜਾਏਗਾ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ  ਹੇੈੈੈੈੈੈੈੈ। ਵਿਸ਼ਵਾਸ ਨੇ ਅੱਗੇ  ਦੱਸਿਆ ਕਿ ਜਦੋਂ ਉਨ੍ਹਾਂ ਨੇ  ਕੇਜਰੀਵਾਲ ਨੂੰ ਵੱਖਵਾਦੀ ਤੇ ਖ਼ਾਲਿਸਤਾਨੀ  ਵਿਅਕਤੀਆਂ ਤੋਂ ਦੂਰੀ ਬਣਾਉਣ ਦੀ ਗੱਲ ਕੀਤੀ  ਤੇ ਪਾਕਿਸਤਾਨ ਦੀ ਆਈਐਸਆਈ ਏਜੰਸੀ  ਤੇ ਅਮਰੀਕਾ ‘ਚ ਸਥਿਤ ਸਿੱਖ ਫਾਰ ਜਸਟਿਸ ਦਾ ਜ਼ਿਕਰ ਕੀਤਾ ਤੇ ਕੇਜਰੀਵਾਲ ਨੇ  ਇਸ ਦੇ ਜਵਾਬ ‘ਚ ਕਿਹਾ ਕਿ ਕੋਈ ਗੱਲ ਨਹੀਂ ਫਿਰ ਉਹ  ਇੱਕ ਵੱਖਰੇ ਮੁਲਕ ਦੇ  ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਇੱਕ ਵਾਰ  ਕੁਮਾਰ ਵਿਸ਼ਵਾਸ ਨੇ  ਮੁੱਖ ਮੰਤਰੀ ਦਿੱਲੀ  ਅਰਵਿੰਦ ਕੇਜਰੀਵਾਲ  ਨੂੰ ਲੈ ਕੇ ਕਈ ਐਸੇ ਹਮਲੇ ਤੇ ਦਾਅਵੇ  ਕੀਤੇ ਸਨ।

ਉਧਰ  ਅਰਵਿੰਦ ਕੇਜਰੀਵਾਲ ਨੇ  ਪੰਜਾਬ  ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਵੱਲੋਂ ਯੂਪੀ ਤੇ ਬਿਹਾਰ ਦੇ ਲੋਕਾਂ ਤੇ ਕੀਤੀ ਟਿੱਪਣੀ ਅਤੇ ਵਰਤੇ ਸ਼ਬਦ ਨੂੰ ਲੈ ਕੇ ਪ੍ਰਤੀਕਿਰਿਆ  ਦਿੰਦਿਆਂ ਕਿਹਾ ਹੈ  ਕਿ ਚੰਨੀ ਵੱਲੋਂ ਕਿਸੇ ਵੀ ਖਿੱਤੇ ਦੇ  ਲੋਕਾਂ ਲਈ ਅਜਿਹੇ ਸ਼ਬਦ ਵਰਤੇ ਜਾਣੇ ਬਹੁਤ ਹੀ ਸ਼ਰਮਨਾਕ ਗੱਲ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਮੈਨੂੰ ਵੀ  ‘ਕਾਲਾ ਕਾਲਾ’ ਕਹਿੰਦੇ ਰਹਿੰਦੇ ਹਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਹ ਪੂਰਾ ਦੇਸ਼ ਇੱਕ ਹੈ ਤੇ ਕਿਸੇ ਵੀ ਵਿਅਕਤੀ ਬਾਰੇ ਕਿਸੇ ਵੀ ਖ਼ਾਸ ਵਰਗ ਬਾਰੇ ਕੀਤੀਆਂ ਗਈਆਂ  ਅਜਿਹੀਆਂ ਟਿੱਪਣੀਆਂ ਬੇਹੱਦ ਗਲਤ ਤੇ ਸ਼ਰਮਸਾਰ ਕਰ ਦੇਣ ਵਾਲੀਆਂ ਹਨ।

- Advertisement -

ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ  ਵਿਧਾਨ ਸਭਾ ਚੋਣਾਂ ਦਾ  ਜ਼ਿਕਰ ਆਉਂਦਿਆਂ ਹੀ, ਇਹ ਗੱਲ ਆਉਣੀ ਆਪਣੇ ਆਪ ‘ਚ ਸੁਭਾਵਿਕ ਹੈ ਕਿ ਰਾਜਸੀ ਪਾਰਟੀਆਂ  ਦੇ ਇਸ ਦੰਗਲ ਵਿੱਚ ਇਸ ਵਾਰ ਕਿਸ ਪਾਰਟੀ ਦਾ ਦਾਅ ਲੱਗੇਗਾ! ਆਮ ਆਦਮੀ ਪਾਰਟੀ  ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਪਿਛਲੇ ਕਈ ਦਿਨਾਂ ਤੋਂ  ਚੋਣ ਪ੍ਰਚਾਰ ਦਾ ਕੰਮ  ਨਾ ਸਿਰਫ਼  ਖਿੱਚਿਆ ਹੋਇਆ ਹੈ  ਪਰ ਸਿੱਖਰ ਤੱਕ  ਵੀ ਪਹੁੰਚਦਾ ਕਰ ਦਿੱਤਾ ਹੈ। ਗੱਲ ਕੇਜਰੀਵਾਲ ਦੀ ਹੋਵੇ  ਜਾਂ ਫੇਰ ਮਨੀਸ਼ ਸਿਸੋਦੀਆ ਦੀ, ਇਨ੍ਹਾਂ ਦੋਨਾਂ  ਆਗੂਆਂ ਨੇ  ਪੰਜਾਬ ਵਿੱਚ  ਲਗਾਤਾਰ ਰੋਡਸ਼ੋਅ  ਤੇ ਲੋਕਾਂ ਨੂੰ ਮਿਲਣ ਦਾ ਸਿਲਸਿਲਾ ਅਜੇ ਪੂਰਾ ਬਣਾ ਕੇ ਰੱਖਿਆ ਹੋਇਆ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਮਾਲਵੇ  ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਤ ਵਿਖਾਈ ਦੇ ਰਹੀ ਹੈ। ਯਾਦ ਰਹੇ ਮਾਲਵੇ ‘ਚ ਵਿਧਾਨ ਸਭਾ ਦੀਆਂ 69 ਸੀਟਾਂ ਹਨ। ਪਰ ਕਹਿਣ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਦੋਆਬੇ ਤੇ ਮਾਝੇ ‘ਚ ਦੀ ਆਮ ਆਦਮੀ ਪਾਰਟੀ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ।

ਸਾਲ 2017 ਵਿਧਾਨ ਸਭਾ ਚੋਣਾਂ  ਵੇਲੇ  ਆਮ ਆਦਮੀ ਪਾਰਟੀ ਵੱਲੋਂ  100 ਸੀਟਾਂ ਆਉਣ ਦਾ ਦਾਅਵਾ ਕੀਤਾ ਗਿਆ ਸੀ  ਪਰ  ਉਨ੍ਹਾਂ ਦਾ ਜੇਤੂ ਅੰਕੜਾ  ਸਿਰਫ਼  20 ਸੀਟਾਂ ਤੇ ਹੀ ਰਹਿ ਗਿਆ ਸੀ। ਇਸ ਦੇ ਬਾਅਦ  ਆਮ ਆਦਮੀ ਪਾਰਟੀ  ਦੇ ਵਿਹੜੇ ਚੋਂ  ਕਈ  ਮੰਨੇ ਪ੍ਰਮੰਨੇ ਚਿਹਰਿਆਂ ਦਾ  ਛੱਡ ਕੇ ਜਾਣਾ ਜਾਂ ਉਨ੍ਹਾਂ ਨੂੰ  ਛੱਡ ਦਿੱਤਾ ਜਾਣਾ, ਪਾਰਟੀ ਦੇ ਵੱਡੇ ਨਿਘਾਰ ਵਜੋਂ ਵੇਖਿਆ ਗਿਆ ਸੀ। ਇਸ ਤੋਂ ਬਾਅਦ ਇੱਕ ਸਥਿਤੀ ਇਹ ਆਈ ਸੀ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ  ਦੇ ਕੇਜਰੀਵਾਲ ਦੇ ਆਲੇ ਦੁਆਲੇ  ਬੈਠੇ ਹੋਣ ਦੇ ਬਾਵਜੂਦ  ਕੇਜਰੀਵਾਲ ਵੱਲੋਂ ਲਗਾਤਾਰ ਮੁੱਖ ਮੰਤਰੀ ਲਈ ਕਿਸੇ ਸਿੱਖ ਚਿਹਰੇ ਦੀ ਤਲਾਸ਼ ਵਾਲੇ ਬਿਆਨਾਂ ਨੇ  ਕਈ ਸਵਾਲ ਖੜ੍ਹੇ ਕੀਤੇ ਸਨ। ਪਰ ਆਖਿਰਕਾਰ  ਕੇਜਰੀਵਾਲ ਨੇ  ਭਗਵੰਤ ਮਾਨ ਦਾ ਚਿਹਰਾ ਮੁੱਖਮੰਤਰੀ ਦੇ ਤੌਰ ਤੇ ਐਲਾਨਿਆ  ਤੇ ਘੱਟੋ ਘੱਟ ਇਸ ਗੱਲ ਤੇ ਸਥਿਤੀ ਸਾਫ਼ ਹੋ ਗਈ।

ਜੇਕਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ  ਤਾਂ ਉਸ ਵਿੱਚ ਕੇਜਰੀਵਾਲ , ਭਗਵੰਤ ਮਾਨ ਤੇ ਸਿਸੋਦੀਆ  ਨੇ ਹੀ ਮੁੱਖ ਤੌਰ ਤੇ  ਚੋਣ ਪ੍ਰਚਾਰ ਦੀ ਕਮਾਨ ਸਾਂਭੀ ਹੋਈ ਹੈ। ਜੇਕਰ ਮਾਹਰਾਂ ਦੀ ਗੱਲ ਕਰੀਏ ਤਾਂ  ਇਸ ਵਾਰ ਦੇ  ਚੋਣ ਮਾਹੌਲ ਨੂੰ ਲੈ ਕੇ ਅੱਜ ਦੀ ਘੜੀ ਤੱਕ,  ਸਥਿਤੀ ਸਪਸ਼ਟ ਨਹੀਂ ਹੋਈ ਹੈ। ਇਹ ਗੱਲ ਠੀਕ ਹੈ ਕਿ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਨੇ ਆਪਣੇ ਹੱਕ ਵਿੱਚ ਹਵਾ  ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ  ਪਰ ਹੁਣ ਦੇਖਣਾ ਇਹ ਹੋਵੇਗਾ  ਕਿ ਨਤੀਜੇ ਕਿਸ ਦੇ ਹੱਕ ਵਿੱਚ  ਨਿਕੱਲ ਕੇ ਆਉਂਦੇ ਹਨ। ਪਰ ਕਵੀ ਕੁਮਾਰ ਵਿਸਵਾਸ ਵਲੋੰ ਇਸ ਵਕਤ  ਦਿੱਤਾ ਸਖ਼ਤ ਖੁਲਾਸਿਆਂ ਵਾਲਾ ਬਿਆਨ ਕੀ ਇਸ਼ਾਰਾ ਕਰ ਰਿਹਾ ਹੈ? ਇਹ ਵੀ ਆਪਣੇ ਆਪ ਚ ਸੋਚਣ ਵਾਲੀ ਗੱਲ ਹੈ।

Share this Article
Leave a comment