PGI ‘ਚ ਇਕ ਵਾਰ ਫਿਰ ਲੱਗੀ ਅੱਗ, ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ

Rajneet Kaur
1 Min Read

ਚੰਡੀਗੜ੍ਹ: PGI ‘ਚ ਇਕ ਵਾਰ ਫਿਰ ਅੱਗ ਲੱਗਣ ਦੀ ਖ਼ਬਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਐਡਵਾਂਸਡ ਆਈ ਸੈਂਟਰ ਦੀ ਆਈ OPD ਵਿੱਚ ਸੋਮਵਾਰ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ।  ਫਾਇਰ ਸੇਫਟੀ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਹੈ।

ਗਨੀਮਤ ਰਹੀ ਕਿ ਇਸ ਘਟਨਾ ‘ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।ਮਰੀਜ਼ਾਂ ਨੂੰ ਓਪੀਡੀ ਤੋਂ ਪਾਰਕਿੰਗ ਵਿੱਚ ਲਿਜਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਨਹਿਰੂ ਹਸਪਤਾਲ ਦੇ ਬਲਾਕ ਸੀ ਵਾਂਗ ਇੱਥੇ ਵੀ ਇੱਕ ਬੈਟਰੀ ਵਿੱਚ ਸ਼ਾਰਟ ਸਰਕਟ ਹੋ ਗਿਆ। ਪੀਜੀਆਈ ਦੀ ਓਪੀਡੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਓਪੀਡੀ ਵਿੱਚ ਆਏ ਮਰੀਜ਼ਾਂ ਵਿੱਚ ਭਗਦੜ ਮੱਚ ਗਈ। ਅੱਗ ਲੱਗਣ ਕਾਰਨ ਸੀ ਬਲਾਕ ਦੇ ਸੱਤ ਤੋਂ ਅੱਠ ਵਾਰਡਾਂ ਅਤੇ ਪੰਜ ਮੰਜ਼ਿਲਾ ਇਮਾਰਤਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment