ਪੀਐਮ ਮੋਦੀ 23 ਅਕਤੂਬਰ ਨੂੰ ਅਯੁੱਧਿਆ ਜਾਣਗੇ, ਦੀਪਉਤਸਵ ਪ੍ਰੋਗਰਾਮ ‘ਚ ਲੈਣਗੇ ਹਿੱਸਾ

Rajneet Kaur
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ 23 ਅਕਤੂਬਰ ਨੂੰ ਅਯੁੱਧਿਆ ਜਾਣਗੇ ਅਤੇ ਦੀਪ ਉਤਸਵ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੀਐਮ ਮੋਦੀ ਰਾਮਲਲਾ ਦਾ ਦੌਰਾ ਕਰਨਗੇ ਅਤੇ ਰਾਮ ਮੰਦਿਰ ਦੇ ਨਿਰਮਾਣ ਦਾ ਜਾਇਜ਼ਾ ਲੈਣਗੇ। ਦੱਸ ਦੇਈਏ ਕਿ ਅਯੁੱਧਿਆ ਵਿੱਚ ਸਰਯੂ ਨਦੀ ਦੇ ਕੰਢੇ ਰਾਮ ਦੇ ਪੇਢੀ ਘਾਟ ਵਿੱਚ ਦੀਪ ਉਤਸਵ ਦਾ ਇੱਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਸਾਲ ਦੀਵਾਲੀ ‘ਤੇ 17 ਲੱਖ ਮਿੱਟੀ ਦੇ ਦੀਵੇ ਜਗਾਏ ਜਾਣਗੇ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 23 ਅਕਤੂਬਰ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਲਕੇ (19 ਅਕਤੂਬਰ) ਅਯੁੱਧਿਆ ਦਾ ਦੌਰਾ ਕਰਨਗੇ। ਦੀਪ ਉਤਸਵ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਇਲਾਵਾ ਸੀਐਮ ਯੋਗੀ ਸ਼੍ਰੀ ਰਾਮ ਜਨਮ ਭੂਮੀ ਦਾ ਵੀ ਦੌਰਾ ਕਰਨਗੇ ਅਤੇ ਮੰਦਿਰ ਨਿਰਮਾਣ ਵਾਲੀ ਥਾਂ ਦਾ ਮੁਆਇਨਾ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਯੁੱਧਿਆ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਯੁੱਧਿਆ ਦੀਪ ਉਤਸਵ ਦੇ ਆਯੋਜਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੀਪ ਉਤਸਵ (ਅਯੁੱਧਿਆ ਦੀਪਉਤਸਵ 2022) ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਪੀਐਮ ਮੋਦੀ 23 ਅਕਤੂਬਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ਅਯੁੱਧਿਆ ‘ਚ ਰਹਿਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment