ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕਿਰਾਏਦਾਰਾਂ ਨੂੰ ਕੱਢਣ ‘ਤੇ ਲੱਗੀ 60 ਦਿਨਾਂ ਦੀ ਪਾਬੰਦੀ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) :  ਅਮਰੀਕਾ ਵਿੱਚ ਹੋ ਰਹੇ ਕੋਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੀ ਨਿਰਦੇਸ਼ਕ ਡਾ. ਰੋਸ਼ੇਲ ਵੈਲੇਂਸਕੀ ਵੱਲੋਂ ਜਿਆਦਾ ਕੋਵਿਡ ਪ੍ਰਭਾਵਿਤ ਕਾਉਂਟੀਆਂ ਵਿੱਚ 60 ਦਿਨਾਂ ਲਈ ਬੇਦਖਲੀ ‘ਤੇ ਰੋਕ ਲਗਾਈ ਹੈ।

ਡਾ. ਰੋਸ਼ੇਲ ਵਾਲੈਂਸਕੀ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ, 3 ਅਕਤੂਬਰ ਦੀ ਸ਼ੁਰੂਆਤੀ ਸਮਾਪਤੀ ਮਿਤੀ ਵੀ ਸ਼ਾਮਲ ਹੈ, ਪਰ ਵਾਇਰਸ ਦੇ ਫੈਲਣ ਕਰਕੇ ਤਬਦੀਲੀਆਂ ਦੇ ਅਧਾਰ ਤੇ ਇਸ ਨੂੰ ਵਧਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। ਸੀ ਡੀ ਸੀ ਅਨੁਸਾਰ ਉਹ ਖੇਤਰ ਜਿੱਥੇ ਸੱਤ ਦਿਨਾਂ ਦੀ ਮਿਆਦ ਵਿੱਚ ਪ੍ਰਤੀ 100,000 ਲੋਕਾਂ ਪਿੱਛੇ ਘੱਟੋ ਘੱਟ 50 ਕੋਵਿਡ -19 ਕੇਸ ਹਨ ਜਿਆਦਾ ਵਾਇਰਸ ਪ੍ਰਭਾਵਿਤ ਖੇਤਰਾਂ ਵਿਚ ਆਉਂਦੇ ਹਨ। ਏਜੰਸੀ ਦੇ ਅਨੁਸਾਰ ਅਮਰੀਕਾ ਦੀਆਂ 80.87 ਪ੍ਰਤੀਸ਼ਤ ਕਾਉਂਟੀਆਂ ਇਸ ਸਮੇਂ ਇਹਨਾਂ ਸੰਚਾਰ ਦਰਾਂ ਦਾ ਸਾਹਮਣਾ ਕਰ ਰਹੀਆਂ ਹਨ।

ਅਮਰੀਕਾ ਵਿੱਚ ਵਾਇਰਸ ਦੇ ਡੈਲਟਾ ਰੂਪ ਦੀ ਕਮਿਊਨਿਟੀ ਟ੍ਰਾਂਸਮਿਸ਼ਨ ਵਿੱਚ ਤੇਜ਼ੀ ਆਈ ਹੈ, ਜਿਸ ਨੇ ਵਧੇਰੇ ਅਮਰੀਕੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਗਿਆ ਹੈ। ਇਸ ਲਈ ਸੀ ਡੀ ਸੀ ਅਨੁਸਾਰ ਇਹ ਪਾਬੰਦੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖਣ ਤੇ ਬਾਹਰੀ ਇਕੱਠਾਂ ਤੋਂ ਬਚਾਉਣ ਲਈ ਸਹੀ ਹੈ। ਇਸ ਨਵੀਂ ਪਾਬੰਦੀ ਵਿੱਚ ਉਹਨਾਂ ਮਕਾਨ ਮਾਲਕਾਂ ਲਈ ਅਪਰਾਧਿਕ ਜੁਰਮਾਨੇ ਵੀ ਸ਼ਾਮਲ ਹਨ ਜੋ ਪ੍ਰਭਾਵਿਤ ਕਾਉਂਟੀਆਂ ਵਿੱਚ ਕਿਰਾਏਦਾਰਾਂ ਨੂੰ ਬੇਦਖਲ ਕਰਦੇ ਹਨ। ਜਿਸ ਤਹਿਤ ਇੱਕ ਬੇਦਖਲੀ ਜਿਸ ਦੇ ਨਤੀਜੇ ਵਜੋਂ ਮੌਤ ਨਹੀਂ ਹੁੰਦੀ ਦੇ ਲਈ 100,000 ਡਾਲਰ ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਕੈਦ ਹੋ ਸਕਦੀ ਹੈ, ਜਦੋਂ ਕਿ ਜਿਸ ਬੇਦਖਲੀ ਨਾਲ ਕੋਈ ਮੌਤ ਹੁੰਦੀ ਹੈ, ਤਾਂ ਉਸ ਲਈ 250,000 ਡਾਲਰ ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਕੈਦ ਹੋ ਸਕਦੀ ਹੈ।

Share this Article
Leave a comment