ਰਾਸ਼ਟਰੀ ਡਾਕਟਰ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 3 ਵਜੇ ਡਾਕਟਰਾਂ ਨੂੰ ਕਰਨਗੇ ਸੰਬੋਧਿਤ

TeamGlobalPunjab
1 Min Read

ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਅੱਜ ਦੁਪਹਿਰ 3 ਵਜੇ  ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ -19) ਦੇ ਫੈਲਣ ਦੇ ਦੌਰਾਨ ਦੇਸ਼ ਵਿੱਚ ਕੌਮੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰੀ ਭਾਈਚਾਰੇ ਨੂੰ ਸੰਬੋਧਨ ਕਰਨ ਵਾਲੇ ਹਨ। ਇਹ ਪ੍ਰੋਗਰਾਮ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੱਲੋਂ ਆਯੋਜਿਤ ਕੀਤਾ ਗਿਆ ਹੈ। ਪੀਐਮ ਮੋਦੀ ਨੇ ਹਾਲ ਹੀ ਵਿਚ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਸੀ ਕਿ 1 ਜੁਲਾਈ ਨੂੰ ਡਾਕਟਰਜ਼ ਡੇਅ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਦੇ ਮਹਾਨ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾ. ਬਿਧਾਨਚੰਦਰ ਰਾਏ ਦਾ ਜਨਮਦਿਨ ਅਤੇ ਬਰਸੀ ਹੁੰਦੀ ਹੈ । ਇਹ ਦਿਨ ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਦੇਸ਼ ਨੂੰ ਕੋਵਿਡ 19 ਖਿਲਾਫ਼ ਜੰਗ ਵਿਚ ਭੂੁਮਿਕਾ ਨਿਭਾਅ ਰਹੇ ਡਾਕਟਰਾਂ ’ਤੇ ਦੇਸ਼ ਨੂੰ ਮਾਣ ਹੈ। ਪ੍ਰਧਾਨ ਮੰਤਰੀ ਅਕਸਰ ਆਪਣੇ ਸੰਬੋਧਨਾਂ ਵਿੱਚ ਇਸ ਦੇ ਲਈ ਡਾਕਟਰਾਂ ਅਤੇ ਹੋਰ ਲੋਕਾਂ ਦੀ ਇਸ ਲਈ ਮੋਰਚੇ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਰਹੇ ਹਨ।

 

Share this Article
Leave a comment